
ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਕੀਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ
- by Jasbeer Singh
- July 22, 2025

ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਕੀਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਚੰਡੀਗੜ੍ਹ, 22 ਜੁਲਾਈ 2025 : ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ, ਪੰਜਾਬ ਅਨੁਰਾਗ ਵਰਮਾ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦਿਆਂ ਨਾਇਬ ਤਹਿਸੀਲਦਾਰਾਂ ਦੇ ਕਾਡਰ ਵਿਚ ਬਦਲੀਆਂ-ਤਾਇਨਾਤੀਆਂ ਕਰ ਦਿੱਤੀਆਂ ਹਨ, ਜਿਸ ਤਹਿਤ ਅਮਰਪ੍ਰੀਤ ਸਿੰਘ ਨੂੰ ਖਨੌਰੀ (ਸੰਗਰੂਰ), ਰਮੇਸ਼ ਢੀਂਗਰਾ ਨੂੰ ਦਸੂਹਾ (ਹੁਸਿ਼ਆਰਪੁਰ), ਹਮੀਸ਼ ਕੁਮਾਰ ਨੂੰ ਲੌਂਗੋਵਾਲ (ਸੰਗਰੂਰ), ਰਣਜੀਤ ਸਿੰਘ ਖਹਿਰਾ ਨੂੰ ਵਿਜੀਲੈਂਸ ਬਿਊਰੋ ਪੰਜਾਬ, ਬਲਵਿੰਦਰ ਸਿੰਘ ਨੂੰ ਲੋਹੀਆਂ (ਜਲੰਧਰ), ਸੁਖਵਿੰਦਰ ਸਿੰਘ ਨੂੰ ਮਾਲੇਰਕੋਟਲਾ, ਜਗਤਾਰ ਸਿੰਘ ਨੂੰ ਦੂਧਨਸਾਧਾਂ (ਪਟਿਆਲਾ), ਭੀਮ ਸੈਨ ਨੂੰ ਐਸ. ਆਰ. ਓ.-2 ਹੁਸਿ਼ਆਰਪੁਰ, ਰਘਬੀਰ ਸਿੰਘ ਨੂੰ ਮਲੌਦ (ਲੁਧਿਆਣਾ), ਚਰਨਜੀਤ ਕੌਰ ਨੂੰ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ), ਰਣਜੀਤ ਕੌਰ ਨੂੰ ਅਗਰੇਰੀਅਨ (ਬਰਨਾਲਾ), ਅਕਵਿੰਦਰ ਕੌਰ ਨੂੰ ਹਰੀਕੇ (ਤਰਨਤਾਰਨ), ਗੁਰਪ੍ਰੀਤ ਕੌਰ ਨੂੰ ਜੋਗਾ (ਮਾਨਸਾ), ਜਸਵਿੰਦਰ ਕੌਰ ਨੂੰ ਦੋਦਾ (ਸ੍ਰੀ ਮੁਕਤਸਰ ਸਾਹਿਬ), ਮਨਵੀਰ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੀਪ ਸਿੰਘ ਨੂੰ ਲੰਬੀ (ਸ੍ਰੀ ਮੁਕਤਸਰ ਸਾਹਿਬ) ਸ਼ਾਮਲ ਹਨ।