
National
0
ਮਨੀਪੁਰ ਦੇ ਬਿਸ਼ਣੁਪੁਰ ਜਿ਼ਲ੍ਹੇ ਵਿਚ ਕੀਤੇ ਗਏ ਰਾਈਫ਼ਲ, ਕਈ ਗ੍ਰਨੇਡ ਅਤੇ ਆਰ. ਪੀ. ਜੀ. ਗੋਲੇ ਜ਼ਬਤ
- by Jasbeer Singh
- September 24, 2024

ਮਨੀਪੁਰ ਦੇ ਬਿਸ਼ਣੁਪੁਰ ਜਿ਼ਲ੍ਹੇ ਵਿਚ ਕੀਤੇ ਗਏ ਰਾਈਫ਼ਲ, ਕਈ ਗ੍ਰਨੇਡ ਅਤੇ ਆਰ. ਪੀ. ਜੀ. ਗੋਲੇ ਜ਼ਬਤ ਇੰਫ਼ਾਲ : ਮਨੀਪੁਰ ਦੇ ਬਿਸ਼ਣੁਪੁਰ ਜਿ਼ਲ੍ਹੇ ਵਿਚ ਇਕ ਰਾਈਫ਼ਲ, ਕਈ ਗ੍ਰਨੇਡ ਅਤੇ ਆਰ. ਪੀ. ਜੀ. ਗੋਲੇ ਜ਼ਬਤ ਕੀਤੇ ਗਏ ਹਨ। ਪੁਲਸ ਅਧਿਕਾਰੀਆਂ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੋਮਵਾਰ ਨੂੰ ਜਿ਼ਲ੍ਹੇ ਦੀ ਮਾਚਿਨ ਮਾਨੋ ਪਹਾੜੀਆਂ ਵਿਚ ਤਲਾਸ਼ੀ ਮੁਹਿੰਮ ਦੇ ਦੌਰਾਨ ਰਾਈਫ਼ਲ ਅਤੇ ਵਿਸਫ਼ੋਟਕ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਕ ਮੈਗਜ਼ਿਨ ਨਾਲ ਰਾਈਫ਼ਲ, ਦੋ ਰਾਕੇਟ ਦੇ ਗੋਲੇ, ਆਰਪੀਜੀ ਚਾਰਜਰ, ਤਿੰਨ ਐੱਚਈ ਹੱਥਗੋਲੇ ਅਤੇ ਇਕ ਚੀਨੀ ਹੱਥਗੋਲਾ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਇੰਫ਼ਾਲ ਘਾਟੀ ਦੇ ਮੇਅਤੀ ਸਮੁਦਾਇ ਅਤੇ ਨਜ਼ਦੀਕੀ ਪਹਾੜੀ ਇਲਾਕਿਆਂ ਵਿਚ ਰਹਿਣ ਵਾਲੇ ਕੁਕੀ ਸਮੁਦਾਇ ਦੇ ਵਿਚਕਾਰ ਜਾਰੀ ਜਾਤੀਗਤ ਹਿੰਸਾ ਵਿਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।