ਐਨ. ਆਈ. ਏ. ਕੀਤੀ ਪਾਬੰਦੀਸ਼ੁਦਾ ਸੰਗਠਨ ਹਿਜ਼ਬ-ਉਤ-ਤਹਿਰੀਰ ਵਿਰੁੱਧ ਵੱਡੀ ਕਾਰਵਾਈ
- by Jasbeer Singh
- September 24, 2024
ਐਨ. ਆਈ. ਏ. ਕੀਤੀ ਪਾਬੰਦੀਸ਼ੁਦਾ ਸੰਗਠਨ ਹਿਜ਼ਬ-ਉਤ-ਤਹਿਰੀਰ ਵਿਰੁੱਧ ਵੱਡੀ ਕਾਰਵਾਈ ਚੇਨਈ : ਰਾਸ਼ਟਰੀ ਜਾਂਚ ਏਜੰਸੀ ਐਨ. ਆਈ. ਏ. ਨੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਸੰਗਠਨ ਹਿਜ਼ਬ-ਉਤ-ਤਹਿਰੀਰ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਐਨ. ਆਈ. ਏ. ਅੱਤਵਾਦੀ ਸਾਜਿ਼ਸ਼ ਮਾਮਲੇ `ਚ ਤਾਮਿਲਨਾਡੂ `ਚ ਹਿਜ਼ਬ-ਉਤ-ਤਹਿਰੀਰ ਦੇ 11 ਟਿਕਾਣਿਆਂ `ਤੇ ਛਾਪੇਮਾਰੀ ਕਰ ਰਹੀ ਹੈ। ਐਨ. ਆਈ. ਏ. ਨੇ ਹਿਜ਼ਬ-ਉਤ-ਤਹਿਰੀਰ ਸੰਗਠਨ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ। ਪਾਬੰਦੀਸ਼ੁਦਾ ਸੰਗਠਨ ਹਿਜ਼ਬ-ਉਤ-ਤਹਿਰੀਰ ਵਿੱਚ ਲੋਕਾਂ ਦੀ ਭਰਤੀ ਦਾ ਮਾਮਲਾ ਚੇਨਈ ਪੁਲਸ ਵਿਭਾਗ ਵਿੱਚ ਦਰਜ ਕੀਤਾ ਗਿਆ ਸੀ । ਇਸ ਸੰਗਠਨ `ਤੇ ਲੋਕਾਂ ਦਾ ਬ੍ਰੇਨਵਾਸ਼ ਕਰਨ ਦਾ ਦੋਸ਼ ਹੈ। ਇਹ ਸੰਸਥਾ ਨੌਜਵਾਨਾਂ ਦਾ ਬ੍ਰੇਨਵਾਸ਼ ਕਰਨ ਅਤੇ ਉਨ੍ਹਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦਾ ਕੰਮ ਕਰਦੀ ਹੈ।ਇਹ ਸੰਗਠਨ ਨੌਜਵਾਨਾਂ ਨੂੰ ਜੇਹਾਦ ਲਈ ਤਿਆਰ ਕਰਦਾ ਹੈ। ਇਸ ਦੇ ਨਾਲ ਹੀ ਇਹ ਅੱਤਵਾਦੀਆਂ ਨੂੰ ਜੈਵਿਕ ਹਥਿਆਰ ਬਣਾਉਣ ਦੀ ਟ੍ਰੇਨਿੰਗ ਵੀ ਦਿੰਦਾ ਹੈ । ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਹਿਜ਼ਬ-ਉਤ-ਤਹਿਰੀਰ ਨਾਲ ਜੁੜੇ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

