
ਸਕੂਲ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਜਾਰੀ : ਹਰਜੋਤ ਸਿੰਘ ਬੈਂਸ
- by Jasbeer Singh
- February 28, 2025

ਸਕੂਲ ਲਾਇਬ੍ਰੇਰੀਆਂ ਵਾਸਤੇ ਕਿਤਾਬਾਂ ਖਰੀਦਣ ਲਈ 15 ਕਰੋੜ ਰੁਪਏ ਜਾਰੀ : ਹਰਜੋਤ ਸਿੰਘ ਬੈਂਸ ਇਸ ਕਦਮ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨਾ ਹੈ: ਸਕੂਲ ਸਿੱਖਿਆ ਮੰਤਰੀ ਮਾਹਿਰਾਂ ਦੀ ਸੂਬਾ ਪੱਧਰੀ ਕਮੇਟੀ ਖਰੀਦ ਲਈ ਕਿਤਾਬਾਂ ਦੀ ਸੂਚੀ ਤਿਆਰ ਕਰੇਗੀ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਧਿਆਪਕ: ਹਰਜੋਤ ਬੈਂਸ ਚੰਡੀਗੜ੍ਹ, 28 ਫਰਵਰੀ : ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਕਿਤਾਬਾਂ ਖਰੀਦਣ ਵਾਸਤੇ 15 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਦੇ ਹਰੇਕ ਪ੍ਰਾਇਮਰੀ ਸਕੂਲ ਲਈ 5,000 ਰੁਪਏ, ਹਰੇਕ ਮਿਡਲ ਸਕੂਲ ਲਈ 13,000 ਰੁਪਏ ਜਦੋਂਕਿ ਹਰੇਕ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਲਈ 15,000 ਰੁਪਏ ਅਲਾਟ ਕੀਤੇ ਗਏ ਹਨ । ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਹਨਾਂ ਕਿਤਾਬਾਂ ਦੀ ਖਰੀਦ ਲਈ ਸੂਚੀ ਤਿਆਰ ਕਰਨ ਵਾਸਤੇ ਮਾਹਿਰਾਂ ਦੀ ਇੱਕ ਸੂਬਾ ਪੱਧਰੀ ਕਮੇਟੀ ਗਠਿਤ ਕੀਤੀ ਗਈ ਹੈ । ਇਹ ਕਮੇਟੀ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਅਤੇ ਵੱਖ-ਵੱਖ ਸ਼੍ਰੇਣੀਆਂ ਦੀ ਪੜ੍ਹਨ ਸਮੱਗਰੀ ਪ੍ਰਦਾਨ ਕਰਨ ਲਈ ਕਿਤਾਬਾਂ ਦੀ ਬਾਰੀਕੀ ਨਾਲ ਸਮੀਖਿਆ ਅਤੇ ਚੋਣ ਕਰੇਗੀ ਤਾਂ ਜੋ ਵਿਦਿਆਰਥੀਆਂ ਦੇ ਵਿਦਿਅਕ ਅਤੇ ਬੌਧਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਏਗੀ । ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੇਰਾ ਟੀਚਾ ਪੰਜਾਬ ਨੂੰ ਦੇਸ਼ ਭਰ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਮੈਂ ਨਿੱਜੀ ਤੌਰ 'ਤੇ ਸਕੂਲਾਂ ਦਾ ਦੌਰਾ ਕਰ ਰਿਹਾ ਹਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਫੀਡਬੈਕ ਲੈ ਰਿਹਾ ਹਾਂ ਅਤੇ ਉਸ ਜਾਣਕਾਰੀ ਦੀ ਵਰਤੋਂ ਭਵਿੱਖੀ ਨੀਤੀਆਂ ਘੜ੍ਹਨ ਲਈ ਕਰ ਰਿਹਾ ਹਾਂ।" ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਅੰਤਿਮ ਪ੍ਰੀਖਿਆਵਾਂ ਉਪਰੰਤ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ । ਉਨ੍ਹਾਂ ਸਾਹਿਤ, ਸਮਾਜ, ਵਿਰਾਸਤ, ਸੱਭਿਆਚਾਰ ਅਤੇ ਵਿਸ਼ਵ ਬਾਰੇ ਗਿਆਨ ਪ੍ਰਾਪਤ ਕਰਨ ਵਿੱਚ ਕਿਤਾਬਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ । ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੌਜੂਦਾ ਸਕੂਲ ਲਾਇਬ੍ਰੇਰੀਆਂ ਨੂੰ ਆਧੁਨਿਕ ਬਣਾਉਣ ਅਤੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਵਿਸ਼ਵ ਪੱਧਰੀ ਮਿਆਰ ਦਾ ਹਾਣੀ ਬਣਾਉਣ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ । ਬਾਕਸ: ਜ਼ਿਲ੍ਹਾ-ਵਾਰ ਗ੍ਰਾਂਟਾਂ ਦੀ ਵੰਡ ਅੰਮ੍ਰਿਤਸਰ: 98.44 ਲੱਖ ਰੁਪਏ ਬਰਨਾਲਾ: 24.99 ਲੱਖ ਰੁਪਏ ਬਠਿੰਡਾ: 57.64 ਲੱਖ ਰੁਪਏ ਫਰੀਦਕੋਟ: 33.33 ਲੱਖ ਰੁਪਏ ਫਤਿਹਗੜ੍ਹ ਸਾਹਿਬ : 51.22 ਲੱਖ ਰੁਪਏ ਫਾਜ਼ਿਲਕਾ: 55.26 ਲੱਖ ਰੁਪਏ ਫਿਰੋਜ਼ਪੁਰ: 61.51 ਲੱਖ ਰੁਪਏ ਗੁਰਦਾਸਪੁਰ: 113 ਲੱਖ ਰੁਪਏ ਹੁਸ਼ਿਆਰਪੁਰ: 128.37 ਲੱਖ ਰੁਪਏ ਜਲੰਧਰ: 107.24 ਲੱਖ ਰੁਪਏ ਕਪੂਰਥਲਾ: 61.44 ਲੱਖ ਰੁਪਏ ਲੁਧਿਆਣਾ: 123.87 ਲੱਖ ਰੁਪਏ ਮਾਲੇਰਕੋਟਲਾ: 21.97 ਲੱਖ ਰੁਪਏ ਮਾਨਸਾ: 41.59 ਲੱਖ ਰੁਪਏ ਮੋਗਾ: 50.41 ਲੱਖ ਰੁਪਏ ਮੋਹਾਲੀ: 50.13 ਲੱਖ ਰੁਪਏ ਮੁਕਤਸਰ: 47.04 ਲੱਖ ਰੁਪਏ ਐਸ.ਬੀ.ਐਸ. ਨਗਰ: 49.99 ਲੱਖ ਰੁਪਏ ਪਠਾਨਕੋਟ: 39.83 ਲੱਖ ਰੁਪਏ ਪਟਿਆਲਾ: 97.58 ਲੱਖ ਰੁਪਏ ਰੂਪਨਗਰ: 63.97 ਲੱਖ ਰੁਪਏ ਸੰਗਰੂਰ: 60.36 ਲੱਖ ਰੁਪਏ ਤਰਨਤਾਰਨ: 62 ਲੱਖ ਰੁਪਏ
Related Post
Popular News
Hot Categories
Subscribe To Our Newsletter
No spam, notifications only about new products, updates.