
ਆਰ. ਟੀ. ਓ. ਮਨਜੀਤ ਕੌਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਸਖਤੀ
- by Jasbeer Singh
- February 20, 2025

ਆਰ. ਟੀ. ਓ. ਮਨਜੀਤ ਕੌਰ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀਤੀ ਸਖਤੀ ਸਕੂਲੀ ਵਾਹਨਾਂ ਦੇ ਦਸਤਾਵੇਜਾਂ ਦੀ ਪੜਤਾਲ ਦੌਰਾਨ ਖਾਮੀਆਂ ਸਾਹਮਣੇ ਆਉਣ 'ਤੇ ਕੀਤੀ ਕਾਰਵਾਈ ਇੱਕ ਸਕੂਲੀ ਵਾਹਨ ਨੂੰ ਕੀਤਾ ਇਮਪਾਊਂਡ ਸੰਗਰੂਰ, 20 ਫਰਵਰੀ : ਟਰਾਂਸਪੋਰਟ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਆਰ. ਟੀ. ਓ. ਸ਼੍ਰੀਮਤੀ ਮਨਜੀਤ ਕੌਰ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ । ਫੱਗੂਵਾਲਾ ਕੈਂਚੀਆਂ ਵਿਖੇ ਕੀਤੀ ਨਾਕਾਬੰਦੀ ਦੌਰਾਨ ਆਰਟੀਓ ਵੱਲੋਂ ਵਾਹਨ ਚਾਲਕਾਂ ਦੇ ਦਸਤਾਵੇਜਾਂ ਦੀ ਪੜਤਾਲ ਕੀਤੀ ਗਈ ਅਤੇ ਇਸ ਦੌਰਾਨ ਖਾਮੀਆਂ ਸਾਹਮਣੇ ਆਉਣ ਤੇ ਚਲਾਨ ਕੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ । ਆਰ. ਟੀ. ਓ. ਸ਼੍ਰੀਮਤੀ ਮਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਨੂੰ ਨਿਯਮਾਂ ਦੀ ਅਣਦੇਖੀ ਕਰਦਿਆਂ ਪਾਇਆ ਗਿਆ ਅਤੇ ਡਰਾਈਵਰ ਤੋਂ ਆਰ.ਸੀ ਅਤੇ ਲਾਈਸੈਂਸ ਨੂੰ ਰਿਟੇਨ ਕਰਦਿਆਂ ਹਦਾਇਤ ਕੀਤੀ ਗਈ ਕਿ ਸਕੂਲੀ ਵਿਦਿਆਰਥੀਆਂ ਨੂੰ ਘਰਾਂ ਵਿੱਚ ਛੱਡਣ ਉਪਰੰਤ ਸਕੂਲੀ ਬੱਸ ਨੂੰ ਵਾਪਸ ਲਿਆਂਦਾ ਜਾਵੇ ਤਾਂ ਕਿ ਇਮਪਾਊਂਡ ਕਰਨ ਦੀ ਕਾਰਵਾਈ ਕੀਤੀ ਜਾ ਸਕੇ । ਉਹਨਾਂ ਦੱਸਿਆ ਕਿ ਪੀਬੀ 11 ਬੀ. ਵਾਈ. 9588 ਨੰਬਰ ਦੀ ਬੱਸ ਵਿੱਚ ਟੈਕਸ, ਪ੍ਰਦੂਸ਼ਣ, ਵਰਦੀ, ਅੱਗ ਬੁਝਾਊ ਯੰਤਰ, ਮਹਿਲਾ ਸਹਾਇਕ, ਬੀਮਾ ਅਤੇ ਸੀਟ ਬੈਲਟ ਦੀਆਂ ਕਮੀਆਂ ਪਾਈਆਂ ਗਈਆਂ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.