50 ਯਾਤਰੀਆਂ ਸਮੇਤ ਰੂਸ ਦਾ -24 ਜਹਾਜ਼ ਲਾਪਤਾ, ਕੰਟਰੋਲ ਰੂਮ ਨਾਲੋਂ ਟੁੱਟਿਆ ਸੰਪਰਕ
- by Jasbeer Singh
- July 24, 2025
50 ਯਾਤਰੀਆਂ ਸਮੇਤ ਰੂਸ ਦਾ -24 ਜਹਾਜ਼ ਲਾਪਤਾ, ਕੰਟਰੋਲ ਰੂਮ ਨਾਲੋਂ ਟੁੱਟਿਆ ਸੰਪਰਕ ਨਵੀਂ ਦਿੱਲੀ, 24 ਜੁਲਾਈ 2025 : ਵਿਦੇਸ਼ੀ ਧਰਤੀ ਰੂਸ ਦੇਸ਼ ਦਾ ਇਕ ਯਾਤਰੀ ਜਹਾਜ਼ ਅੱਜ ਹਵਾਈ ਆਵਾਜਾਈ ਕੰਟਰੋਲ ਰੂਮ ਨਾਲ ਸੰਪਰਕ ਟੁੱਟਣ ਤੋਂ ਬਾਅਦ ਇਕ ਤਰ੍ਹਾਂ ਨਾਲ ਲਾਪਤਾ ਹੋ ਗਿਆ ਹੈ।ਦੱਸਣਯੋਗ ਹੈ ਕਿ ਜਿਸ ਸਮੇਂ ਜਹਾਜ਼ ਨਾਲ ਸੰਪਰਕ ਟੁੱਟਿਆ ਜਹਾਜ਼ ਉਸ ਸਮੇਂ ਰੂਸ ਦੇ ਪੂਰਬੀ ਅਮੂਰ ਖੇਤਰ ਵਿੱਚ ਸੀ।ਰੂਸੀ ਜਹਾਜ਼ ਦੇ ਸੰਪਰਕ ਵਿਚ ਨਾ ਰਹਿਣ ਤੇ ਲਾਪਤਾ ਦੱਸਣ ਸਬੰਧੀ ਸਮੁੱਚੀ ਜਾਣਕਾਰੀ ਇੰਟਰਫੈਕਸ ਅਤੇ ਨਿਊਜ਼ ਏਜੰਸੀਆਂ ਵਲੋਂ ਦਿੱਤੀ ਗਈ। ਜਹਾਜ ਵਿਚ ਸਵਾਰ ਸਨ ਕਿੰਨੇ ਯਾਤਰੀ ਰੂਸ ਦੇਸ਼ ਦੇ ਸਵਾਰੀਆਂ ਵਾਲੇ ਜਹਾਜ਼ ਵਿਚ 50 ਯਾਤਰੀ ਸਵਾਰ ਸਨ। ਇਸ -24 ਜਹਾਜ਼ ਵਿੱਚ ਲਗਭਗ 50 ਯਾਤਰੀ ਸਵਾਰ ਸਨ। ਉਪਰੋਕਤ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੰਗਾਰਾ ਏਅਰਲਾਈਨਜ਼ ਦੁਆਰਾ ਸੰਚਾਲਿਤ ਇਹ ਜਹਾਜ਼ ਅਮੂਰ ਦੇ ਟਿੰਡਾ ਸ਼ਹਿਰ ਜਾ ਰਿਹਾ ਸੀ ਤੇ ਜਹਾਜ਼ ਆਪਣੀ ਮੰਜ਼ਿਲ ਤੋਂ ਕੁਝ ਕਿਲੋਮੀਟਰ ਦੂਰ ਸੀ ਜਦੋਂ ਇਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ। ਤੁਹਾਨੂੰ ਦੱਸ ਦੇਈਏ ਕਿ ਰੂਸ ਦਾ ਅਮੂਰ ਖੇਤਰ ਚੀਨੀ ਸਰਹੱਦ ਦੇ ਨੇੜੇ ਹੈ ।
