

ਐਸ. ਏ. ਡੀ. ਨੇ ਕੀਤੀ ਆਬਜ਼ਰਵਰਾਂ ਦੀ ਨਿਯੁਕਤੀ ਅੰਮ੍ਰਿਤਸਰ, 28 ਅਗਸਤ 2025 : ਸਿਆਸੀ ਗਲਿਆਰਿਆਂ ਦੀ ਮੰਨੀ-ਪ੍ਰਮੰਨੀ ਪਾਰਟੀਆਂ ਵਿਚੋਂ ਇਕ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਨਵੇਂ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਜਿਨ੍ਹ੍ਹਾਂ ਤੋਂ ਪਾਰਟੀ ਵਲੋ਼ ਉਮੀਦਾਂ ਪ੍ਰਗਟਾਈਆਂ ਗਈਆਂ ਹਨ ਕਿ ਪਾਰਟੀ ਦੇ ਅੰਦਰ ਲੋਕਤੰਤਰੀ ਸਿਧਾਂਤਾਂ ਨੂੰ ਮਜ਼ਬੂਤ ਕਰਦਿਆਂ ਸਰਕਲ ਜਥੇਦਾਰਾਂ ਅਤੇ ਜਿਲ੍ਹਾ ਜਥੇਦਾਰਾਂ ਦੀ ਚੋਣ ਨੂੰ ਪੂਰਾ ਕੀਤਾ ਜਾਵੇਗਾ।