
ਐਸ. ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਬੰਗੜ ਦੀ ਹੋਈ ਲੋਕ ਸਭਾ ਪਟਿਆਲਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਨਾਲ
- by Jasbeer Singh
- July 22, 2025

ਐਸ. ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਅਮਰੀਕ ਸਿੰਘ ਬੰਗੜ ਦੀ ਹੋਈ ਲੋਕ ਸਭਾ ਪਟਿਆਲਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਨਾਲ ਵਿਸੇਸ ਮੁਲਾਕਾਤ ਪਟਿਆਲਾ, 22 ਜੁਲਾਈ2025 : ਅੱਜ ਲੋਕ ਸਭਾ ਇੰਚਾਰਜ ਸ੍ਰ ਬਲਜਿੰਦਰ ਸਿੰਘ ਢਿੱਲੋਂ ਜੀ ਦੇ ਦਫਤਰ ਵਿਖੇ ਐਸ ਸੀ ਵਿੰਗ ਦੇ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸ੍ਰ ਅਮਰੀਕ ਸਿੰਘ ਬੰਗੜ ਜੀ ਨੇ ਪਾਰਟੀ ਸੰਬੰਧੀ ਸੰਗਠਨ ਨੂੰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਆਪਣੇ ਵਿਚਾਰ ਰਖਦਿਆਂ ਸ੍ਰ ਬਲਜਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਪੰਜਾਬ ਵਿੱਚ ਮਾਨ ਸਰਕਾਰ ਲੋਕਾਂ ਦੇ ਹਿੱਤ ਵਿਚ ਆਏ ਦਿਨ ਅਹਿਮ ਫੈਸਲੇ ਲੈ ਰਹੀ ਹੈ ਰਵਾਇਤੀ ਪਾਰਟੀਆਂ ਤੋਂ ਹੱਟ ਕੇ ਹਰ ਵਰਗ ਦੇ ਲਈ ਬਿਨਾ ਕਿਸੇ ਪੱਖਪਾਤ ਅਤੇ ਧਰਮ ਜਾਤ ਤੋਂ 300ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ, 65 ਲਖ ਤੋਂ ਵੱਧ ਪੰਜਾਬ ਦੇ ਸਾਰੇ ਪਰਿਵਾਰਾਂ ਲਈ 10 ਲੱਖ ਤੱਕ ਦਾ ਕੇਸਲੇਸ ਸਿਹਤ ਬੀਮਾ ਅਤੇ ਆਮ ਆਦਮੀ ਕਲੀਨਿਕ ਵਿੱਚ 41 ਤਰਾਂ ਤੇ ਮੁਫਤ ਟੇਸਟਾ ਤੋਂ ਇਲਾਵਾ ਮੁਫਤ ਦਵਾਈਆਂ ਅਤੇ ਸਰਕਾਰੀ ਹਸਪਤਾਲਾ ਵਿੱਚ ਮੁਫਤ ਇਲਾਜ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿੱਚ ਮੁਫਤ ਪੜਾਈ ਕਿਤਾਬਾਂ ,ਵਰਦੀਆਂ ਅਤੇ ਮਿਡ-ਡੇ ਮੀਲ ਉਪਲਬਧ ਕਰਵਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਵਿੱਚ ਦਿਤੀਆ ਮੇਨੀਫੇਸਟੋ ਗਰੰਟੀਆਂ ਤੋਂ ਇਲਾਵਾ ਉਹ ਕੰਮ ਕੀਤੇ ਜਿਨਾ ਨਾਲ ਲੋਕਾਂ ਦੀ ਜੇਬਾਂ ਤੇ ਪੈਂਦਾ ਸਿਧਾ ਬੇਲੋੜਾ ਵਿੱਤੀ ਬੋਝ ਘੱਟ ਕੀਤਾ ਜਿਵੇ ਕਿ 16 ਟੋਲ ਪਲਾਜੇ ਬੰਦ ਕੀਤੇ ,ਤਹਿਸੀਲਾ ਵਿੱਚ ਰਜਿਸਟਰੀਆਂ ਕਰਨ ਵੇਲੇ ਹੁੰਦੀ ਲੁੱਟ ਘਸੁੱਟ ਬੰਦ ਕਾਰਵਾਈ ਇਸ ਮੋਕੇ ਐਸ ਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਸ੍ਰ ਅਮਰੀਕ ਸਿੰਘ ਬੰਗੜ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਪਹਿਲੀ ਸਰਕਾਰ ਹੈ ਜਿਸ ਨੇ ਪੰਜਾਬ ਲੇੰਡ ਡਿਵੈਲਪਮੇੰਟ ਅਤੇ ਵਿੱਤ ਕਾਰ੍ਪੋਰੇਸਨ ਵੱਲੋ ਗਰੀਬਾ ਨੁੰ 2020 ਤੱਕ ਦਿੱਤੇ ਕਰਜਿਆਂ ਨੁੰ ਮੁਆਫ ਕਰਕੇ ਇਕ ਮਿਸ਼ਾਲ ਪੈਦਾ ਕੀਤੀ ਹੈ ਇਸ ਮੋਕੇ ਰਾਜ ਕੁਮਾਰ ਮਿਠਾਰੀਆ ਆਫਿਸ ਇੰਚਾਰਜ ,ਗੁਰਚਰਨ ਸਿੰਘ ਰੁਪਾਣਾ ਸੂਬਾ ਮੀਤ ਪ੍ਰਧਾਨ ਵਿਮੁਕਤਜਾਤੀ ਵਿੰਗ ਪੰਜਾਬ ,ਕ੍ਰਿਸਨ ਕੁਮਾਰ ਬ੍ਲਾਕ ਪ੍ਰਧਾਨ ,ਲਖਵਿੰਦਰ ਸਿੰਘ ,ਭੁਪਿੰਦਰ ਸਿੰਘ ,ਮਨਦੀਪ ਜੋਲਾ ,ਸੁਸ਼ੀਲ ਮਿੱਡਾ ਤੋ ਇਲਾਵਾ ਹੋਰ ਸਾਥੀ ਮੋਜੂਦ ਰਹੇ