post

Admin

(Chief Editor)

Business

ਐੱਸ. ਇੰਟਰਨੈਸ਼ਨਲ ਨੇ ਕਾਰੋਬਾਰ ਵਿਸਤਾਰ ਲਈ ਜੁਟਾਏ 3.5 ਕਰੋੜ ਅਮਰੀਕੀ ਡਾਲਰ

post-img

ਐੱਸ. ਇੰਟਰਨੈਸ਼ਨਲ ਨੇ ਕਾਰੋਬਾਰ ਵਿਸਤਾਰ ਲਈ ਜੁਟਾਏ 3.5 ਕਰੋੜ ਅਮਰੀਕੀ ਡਾਲਰ ਨਵੀਂ ਦਿੱਲੀ, 28 ਨਵੰਬਰ 2025 : ਦੁੱਧ ਸਮੱਗਰੀ ਬਣਾਉਣ ਵਾਲੀ ਕੰਪਨੀ ਐੱਸ. ਇੰਟਰਨੈਸ਼ਨਲ ਲਿਮਟਿਡ ਨੇ ਕਾਰੋਬਾਰ ਵਿਸਤਾਰ ਲਈ ਨਿਵੇਸ਼ਕਾਂ ਤੋਂ 3.5 ਕਰੋੜ ਡਾਲਰ (305 ਕਰੋੜ ਰੁਪਏ) ਜੁਟਾਉਣ ਦੀ ਜਾਣਕਾਰੀ ਦਿੱਤੀ ਹੈ। ਐੱਸ. ਇੰਟਰਨੈਸ਼ਨਲ ਕੰਪਨੀ ਹੈ ਖੁਰਾਕ ਸਮੱਗਰੀ ਬਣਾਉਣ ਵਾਲੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਇਹ ਰਕਮ ਨੀਦਰਲੈਂਡ ਫਾਇਨਾਂਸਿੰਗ-ਮਾਤਸਚੈਪੀਜ਼ ਵਾਰ ਓਂਟਵਿਕਲਿੰਗਜ਼ਲੈਂਡੇਨ ਐੱਨ. ਵੀ. (ਐੱਫ. ਐੱਮ. ਓ.), ਰੇਸਪਾਂਸਐਬੀਲਿਟੀ, ਇੰਕੋਫਿਨ ਤੇ ਫਿਡਲਿਨ ਵੈਂਚਰਜ਼ ਤੋਂ ਜੁਟਾਈ ਹੈ। ਇਸ ਰਕਮ ਦੀ ਵਰਤੋਂ ਆਂਧਰਾ ਪ੍ਰਦੇਸ਼ ਦੇ ਕੁੱਪਮ `ਚ ਦੁੱਧ ਸਮੱਗਰੀ ਅਤੇ ਖੁਰਾਕ ਸਹੂਲਤ ਸਥਾਪਤ ਕਰਨ ਲਈ ਕੀਤੀ ਜਾਵੇਗੀ । ਐੱਸ. ਇੰਟਰਨੈਸ਼ਨਲ ਖੁਰਾਕ ਸਮੱਗਰੀ ਬਣਾਉਣ ਵਾਲੀ ਕੰਪਨੀ ਹੈ । ਇਹ ਨਿਊਟ੍ਰਾਸਿਊਟੀਕਲਜ਼, ਬਾਲ ਖੁਰਾਕ, ਇਲਾਜ ਸਬੰਧ ਖੁਰਾਕ ਪਦਾਰਥ, ਪੀਣ ਵਾਲੇ ਪਦਾਰਥ ਅਤੇ ਕਨਫੈਕਸ਼ਨਰੀ ਦੇ ਕਈ ਉਤਪਾਦ ਤਿਆਰ ਕਰਦੀ ਹੈ।

Related Post

Instagram