
ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਦਾ ਵੱਖ ਵੱਖ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਸਨਮਾਨ
- by Jasbeer Singh
- October 24, 2024

ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਦਾ ਵੱਖ ਵੱਖ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵਿਸ਼ੇਸ਼ ਸਨਮਾਨ ਪਟਿਆਲਾ : ਕਲਗੀਧਰ ਸੇਵਾ ਮਿਸ਼ਨ ਦੇ ਜਨਰਲ ਸੈਕਟਰੀ ਹਰਵਿੰਦਰ ਪਾਲ ਸਿੰਘ ਕਾਲੜਾ ਨੇ ਦੱਸਆ ਕਿ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਦਾ ਸਮੂੰਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸ਼ਹਿਰ ਦੀਆਂ ਵੈਲਫੇਅਰ ਸੁਸਾਇਟੀਆਂ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਕੇ ਸਨਮਾਨ ਕੀਤਾ ਗਿਆ। ਡਾ. ਨਾਨਕ ਸਿੰਘ ਨੂੰ ਪਟਿਆਲੇ ਸ਼ਹਿਰ ਵਿਖੇ ਦੂਸਰੀ ਵਾਰ ਐਸ. ਐਸ. ਪੀ. ਦੇ ਤੌਰ ਤੇ ਤਾਇਨਾਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਐਸ. ਐਸ. ਪੀ. ਡਾ. ਨਾਨਕ ਸਿੰਘ ਬਹੁਤ ਹੀ ਇਮਾਨਦਾਰ, ਅਣਥੱਕ ਅਫਸਰ ਅਤੇ ਪਟਿਆਲਾ ਸ਼ਹਿਰ ਦੇ ਲੋਕਾਂ ਦੀ ਪਹਿਲੀ ਪਸੰਦ ਰਹੇ ਹਨ। ਡਾਕਟਰ ਨਾਨਕ ਸਿੰਘ ਜੀ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਸੌਦਾਗਰ, ਲੈਂਡ ਮਾਫੀਆ ਅਤੇ ਗੈਂਗਸਟਰਾਂ ਆਦਿ ਦੇ ਮਨ ਵਿੱਚ ਖੋਫ ਪੈਦਾ ਹੋ ਗਿਆ ਹੈ ਤੇ ਪਟਿਆਲਾ ਵਿੱਚ ਗੈਰ ਕਾਨੂੰਨੀ ਕੰਮ ਕਰਨ ਤੋਂ ਗੁਰੇਜ਼ ਕਰਨ ਲੱਗ ਪਏ ਹਨ।ਵੱਖ ਵੱਖ ਵੈਲਫੇਅਰ ਸੁਸਾਇਟੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਮੀਦ ਪ੍ਰਗਟਾਈ ਕਿ ਪਟਿਆਲੇ ਵਿੱਚ ਡਰ, ਖੌਫ ਦਾ ਮਾਹੌਲ ਖਤਮ ਹੋਵੇਗਾ ਅਤੇ ਨਸ਼ਿਆਂ ਦੇ ਸੌਦਾਗਰ ਅਤੇ ਹੋਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਨੂੰ ਇੱਕ ਇਸਦੀ ਵਿਰਾਸਤ ਵਾਂਗ ਲੋਕ ਬਿਨਾਂ ਕਿਸੇ ਡਰ ਆਦਿ ਤੋਂ ਕੰਮ ਕਰਨ ਅਤੇ ਘੁੰਮਣ ਫਿਰਨ ਵਿੱਚ ਸੁਰੱਖਿਅਤ ਮਹਿਸੂਸ ਕਰਨਗੇ। ਇਸ ਮੌਕੇ ਪ੍ਰਧਾਨ ਗੁਰਦੁਆਰਾ ਇੰਦਰਾਪੁਰੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰੂ ਅਮਰਦਾਸ ਸੇਵਾ ਸੁਸਾਇਟੀ, ਕਲਗੀਧਰ ਸੇਵਾ ਮਿਸ਼ਨ, ਪ੍ਰਬੰਧਕ ਕਮੇਟੀ ਗੁਰਦੁਆਰਾ ਅਰਜਨ ਦਰਬਾਰ, ਪ੍ਰਬੰਧਕ ਕਮੇਟੀ ਗੁਰੂ ਨਾਨਕ ਨਗਰ ਗੁਰਦੁਆਰਾ ਜਾਪ ਸਾਹਿਬ, ਗੁਰਦੁਆਰਾ ਇੰਦਰਾਪੁਰੀ, ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸੇਵਾ ਸੁਸਾਇਟੀ, ਅੰਮ੍ਰਿਤ ਸੰਚਾਰ ਸੇਵਾ ਸੁਸਾਇਟੀ, ਨਿਤਨੇਮ ਸੇਵਾ ਸੁਸਾਇਟੀ, ਗੁਰਦੁਆਰਾ ਸਾਧ ਸੰਗਤ ਭਾਟ ਬਰਾਦਰੀ, ਗੁਰੂ ਨਾਨਕ ਸੇਵਾ ਮਿਸ਼ਨ, ਰੋਇਲ ਫਰੈਂਡਜ ਵੈਲਫੇਅਰ ਸੁਸਾਇਟੀ ਪਟਿਆਲਾ, ਨਿਊ ਮੇਹਰ ਸਿੰਘ ਕਲੋਨੀ, ਵੈਲਫੇਅਰ ਸੁਸਾਇਟੀ, ਡੀ.ਐਲ.ਐਫ. ਕਲੋਨੀ ਵੈਲਫੇਅਰ ਸੁਸਾਇਟੀ, ਬਸੰਤ ਵਿਹਾਰ ਵੈਲਫੇਅਰ ਸੁਸਾਇਟੀ, ਏਰੀਆ ਵੈਲਫੇਅਰ ਸੁਸਾਇਟੀ, ਤਫ਼ੱਜਲਪੁਰਾ ਅਤੇ ਹੋਰ ਵੀ ਸਮੂੰਹ ਸੇਵਾ ਸੋਸਾਇਟੀਆਂ ਨੇ ਸ਼ਾਮਿਲ ਹੋ ਕੇ ਸਨਮਾਨ ਕੀਤਾ।