
ਥਾਣਾ ਸਦਰ ਨਾਭਾ ਕੀਤਾ ਇਕ ਵਿਅਕਤੀ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਕੇਸ ਦਰਜ
- by Jasbeer Singh
- September 11, 2025

ਥਾਣਾ ਸਦਰ ਨਾਭਾ ਕੀਤਾ ਇਕ ਵਿਅਕਤੀ ਵਿਰੁੱਧ ਵੱਖ-ਵੱਖ ਦੋਸ਼ਾਂ ਹੇਠ ਕੇਸ ਦਰਜ ਨਾਭਾ, 11 ਸਤੰਬਰ 2025 : ਥਾਣਾ ਸਦਰ ਨਾਭਾ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 333, 304 (2) 115 (2) ਬੀ. ਐਨ. ਐਸ. ਤਹਿਤ ਘਰ ਦਾਖਲ ਹੋ ਕੇ ਕੰਨੀਆਂ ਦੀਆਂ ਵਾਲੀਆਂ ਉਤਾਰਨ, ਕਮੀਜ ਵਿਚ ਪਏ ਪੈਸੇ ਕੱਢਣ ਅਤੇ ਹਮਲਾ ਕਰਨ ਤੇ ਕੇਸ ਦਰਜ ਕੀਤਾ ਹੈ। ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਜੰਟ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਮੈਹਸ ਥਾਣਾ ਸਦਰ ਨਾਭਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਦਵਿੰਦਰ ਕੋਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਮੈਹਸ ਥਾਣਾ ਸਦਰ ਨਾਭਾ ਨੇ ਦੱਸਿਆ ਕਿ 9 ਸਤੰਬਰ 2025 ਨੂੰ ਉਪਰੋਕਤ ਵਿਅਕਤੀ ਨੇ ਉਨ੍ਹਾਂ ਦੇ ਘਰ ਦਾਖਲ ਹੋ ਕੇ ਧੱਕੇ ਨਾਲ ਉਸਦੇ ਕੰਨਾ ਦੀਆਂ ਵਾਲੀਆਂ ਉਤਾਰ ਲਈਆਂ ਅਤੇ ਕਮੀਜ ਵਿੱਚ ਪਾਏ 5 ਹਜਾਰ ਰੁਪਏ ਕੱਢਣ ਲੱਗ ਪਿਆ ਅਤੇ ਉਸ ਵੱਲੋ ਰੋਲਾ ਪਾਉਣ ਤੇ ਉਸ ਤੇ ਪੇਚਕਸ ਨਾਲ ਵਾਰ ਕੀਤਾ ਤੇ ਮੌਕੇ ਤੋ ਫਰਾਰ ਹੋ ਗਿਆ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।