
ਕਰਮਚਾਰੀ ਦੀ ਹਾਜ਼ਰੀ ਬਾਇਓਮੈਟ੍ਰਿਕ ਸਿਸਟਮ ਦਰਜ ਨਾ ਹੋਣ ਤੇ ਕੱਟ ਲਈ ਜਾਵੇਗੀ ਤਨਖਾਹ
- by Jasbeer Singh
- August 23, 2025

ਕਰਮਚਾਰੀ ਦੀ ਹਾਜ਼ਰੀ ਬਾਇਓਮੈਟ੍ਰਿਕ ਸਿਸਟਮ ਦਰਜ ਨਾ ਹੋਣ ਤੇ ਕੱਟ ਲਈ ਜਾਵੇਗੀ ਤਨਖਾਹ ਚੰਡੀਗੜ੍ਹ, 23 ਅਗਸਤ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕੰਮ ਕਰਨ ਵਾਲੇ ਮੁਲਾਜਮਾਂ ਲਈ ਹਾਜ਼ਰੀ ਯਕੀਨੀ ਬਣਾਉਣ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਥੇ ਕਰਮਚਾਜੀਆਂ ਦੀ ਹਾਜ਼ਰੀ ਬਾਇਓਮੈਟ੍ਰਿਕ ਰਾਹੀਂ ਕਰਨਾ ਲਾਜ਼ਮੀ ਕੀਤੀ ਹੈ ਨਾਲ ਹੀ ਇਹ ਵੀ ਲਾਜ਼ਮੀ ਕਰ ਦਿੱਤਾ ਹੈ ਕਿ ਜਿਸਦੀ ਬਾਇਓਮੈਟ੍ਰਿਕ ਸਿਸਟਮ ਵਿਚ ਹਾਜ਼ਰੀ ਦਰਜ ਨਹੀਂ ਹੋਵੇਗੀ ਦੀ ਤਨਖਾਹ ਕਟ ਲਈ ਜਾਵੇਗੀ। ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗੀ ਕਰਮਚਾਰੀਆਂ ਦੀ ਸੂਚੀ ਚੰਡੀਗੜ੍ਹ ਪ੍ਰਸ਼ਾਸਨ ਨੇ ਕਰਮਚਾਰੀਆਂ ਦੀ ਸੂਚੀ ਮੰਗੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਬਾਇਓਮੈਟ੍ਰਿਕ ਨਾਲ ਜੁੜੇ ਹੋਏ ਹਨ ਅਤੇ ਕਿੰਨੇ ਨਹੀਂ। ਜਿਹੜੇ ਕਰਮਚਾਰੀ ਅਜੇ ਤੱਕ ਇਸ ਨਾਲ ਨਹੀਂ, ਉਨ੍ਹਾਂ ਨੂੰ ਵੀ ਜਲਦੀ ਹੀ ਇਸ ਸਿਸਟਮ ਨਾਲ ਜੋੜਿਆ ਜਾਵੇਗਾ। ਹੁਕਮ ਵਿੱਚ ਕਿਹਾ ਗਿਆ ਹੈ ਕਿ ਹਰ ਮਹੀਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਰਮਚਾਰੀਆਂ ਦੀ ਬਾਇਓਮੈਟ੍ਰਿਕ ਹਾਜ਼ਰੀ ਦੀ ਰਿਪੋਰਟ ਭੇਜਣਾ ਲਾਜ਼ਮੀ ਹੋਵੇਗਾ, ਤਾਂ ਜੋ ਤਨਖਾਹ ਬਿੱਲ ਸਮੇਂ ਸਿਰ ਤਿਆਰ ਕੀਤਾ ਜਾ ਸਕੇ।