post

Jasbeer Singh

(Chief Editor)

Punjab

ਨੰਦੇੜ ਦੀ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੀਕ ਨਗਰ ਕੀਰਤਨ ਕੱਢਿਆ

post-img

ਨੰਦੇੜ ਦੀ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੀਕ ਨਗਰ ਕੀਰਤਨ ਕੱਢਿਆ ਅੰਮ੍ਰਿਤਸਰ : ਗੁਰਦੁਆਰਾ ਬਾਬਾ ਭੁਜੰਗ ਸਿੰਘ ਸ਼ਹੀਦ ਚੈਰੀਟੇਬਲ ਟਰੱਸਟ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵੱਲੋਂ ਗਿਆਰਾਂ ਰੋਜ਼ਾ, ਧਾਰਮਿਕ ਰੇਲ ਯਾਤਰਾ ਦੇ ਆਖਰੀ ਪੜਾ ਅਤੇ ਵਾਪਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੰਜ ਪਿਆਰਿਆਂ, ਨਿਸ਼ਾਨਚੀਆਂ, ਨਿਗਾਰਚੀਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਵਿਸ਼ੇਸ਼ ਨਗਰ ਕੀਰਤਨ ਵਿਚ ਸਿੰਘ ਸਾਹਿਬ ਗਿ. ਰਘੁਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿ. ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਕਮੇਟੀ, ਸਿੰਘ ਸਾਹਿਬ ਗਿ. ਗੁਰਮੀਤ ਸਿੰਘ, ਸੰਤ ਬਾਬਾ ਸੁਲੱਖਣ ਸਿੰਘ ਪੰਜਵੜ ਵੱਲੋਂ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਅਤੇ ਆਪਣੀ ਸ਼ੁਭ ਇਛਾਵਾਂ ਭੇਟ ਕਰਦਿਆਂ ਉਨ੍ਹਾਂ ਯਾਤਰਾ ਦੀ ਸਫਲ ਸਪੰਨ ਹੋਣ ਅਤੇ ਆਪਣੇ ਮੁੜ ਨਿਜ ਅਸਥਾਨ ਹਜ਼ੂਰ ਸਾਹਿਬ ਨੰਦੇੜ ਪੁਜਣ ਦੀ ਕਾਮਨਾ ਕੀਤੀ। ਨਗਰ ਕੀਰਤਨ ਵਿੱਚ ਬੁੱਢਾ ਦਲ ਵੱਲੋਂ ਸੱਜੇ ਹਾਥੀ, ਘੋੜੇ ਅਤੇ ਗੁਰੂ ਮਹਾਰਾਜ ਦੇ ਗੱਦੀ ਵਾਲੇ ਘੋੜੈ ਦੀ ਅੰਸ਼ ਵੰਸ਼ ਦੇ ਹਜ਼ੂਰ ਸਾਹਿਬ ਤੋਂ ਪੁਜੇ ਤਿੰਨ ਘੋੜੇ ਵੀ ਵਿਸ਼ੇਸ਼ ਤੇ ਸ਼ਾਮਲ ਸਨ। ਨਰਸਿੰਙਿਆਂ, ਸੰਖਾਂ, ਬੈਂਡ ਵਾਜਿਆਂ ਦੀ ਮਾਧੁਰ ਧੁੰਨਾਂ ਵਿੱਚ ਗੱਤਕਾ ਦੇ ਜੌਹਰ ਵਿਖਾਉਂਦੇ ਨਿਹੰਗ ਸਿੰਘ ਮਰਾਠੀ ਧੁੰਨਾਂ ਵਾਲਾ ਸ਼ਬਦੀ ਜਥਾ ਤੋਂ ਇਲਾਵਾਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ। ਗੁ: ਮੱਲ ਅਖਾੜਾ ਸਾਹਿਬ ਤੋਂ ਅਰਦਾਸ ਕਰਨ ੳਪੁਰੰਤ ਹੱਲਾ ਮੱਲਾ ਅਰੰਭ ਹੋਇਆ, ਜਿਸ ਵਿੱਚ ਸ਼ਸਤਰਾ ਨਾਲ ਲੈਸ ਹੋ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਖਾਲਸਾਈ ਜੈਕਾਰਿਆਂ ਨਾਲ ਸਿੰਘਾਂ ਨੇ ਹੱਲਾ ਕਰਨ ਦੀ ਸ਼ਕਲ ਵਿੱਚ ਦੋੜ ਕੇ ਚੌਂਕ ਅਕਾਲੀ ਫੂਲਾ ਸਿੰਘ ਤੋਂ ਹੱਲਾ ਸਥਾਨ ਚੌਂਕ ਬੱਸ ਸਟੈਂਡ ਤੀਕ ਪੁੱਜਾ। ਉਪਰੰਤ ਪਾਲਕੀ ਸਮੇਤ ਸਮੁੱਚੀ ਰੇਲਵੇ ਸਟੇਸ਼ਨ ਤੀਕ ਪੁਜੀ। ਇਸ ਸਪੈਸ਼ਲ ਰੇਲ ਯਾਤਰਾ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਰਵਾਨਾ ਹੋਈ। ਯਾਤਰਾ ਦੇ ਇੰਚਾਰਜ਼ ਅਤੇ ਟਰੱਸਟ ਦੇ ਪ੍ਰਧਾਨ ਸ. ਰਵਿੰਦਰ ਸਿੰਘ ਬੁੰਗਈ ਨੇ ਵਿਸ਼ੇਸ਼ ਤੌਰ ਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਸੰਤ ਬਾਬਾ ਸੁਲੱਖਣ ਸਿੰਘ ਪੰਜਵੜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਨੰਦੇੜ ਤੋਂ ਆਈ ਸੰਗਤ ਦੀ ਆਓ ਭਗਤ ਟਹਿਲ ਸੇਵਾ ਲਈ ਜੋ ਉਪਰਾਲੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕੀਤੇ। ਉਸ ਲਈ ਅਸੀ ਦਿਲੋਂ ਸ਼ੁਕਰਗੁਜਾਰ ਤੇ ਧੰਨਵਾਦੀ ਹਾਂ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਗ੍ਰੰਥੀ ਸਿੰਘ ਸਾਹਿਬ ਗਿ. ਗੁਰਮੀਤ ਸਿੰਘ, ਸ. ਰਵਿੰਦਰ ਸਿੰਘ, ਸ. ਸ਼ਰਨ ਸਿੰਘ ਸੋਢੀ, ਸ. ਰਵਿੰਦਰ ਸਿੰਘ ਕਪੂਰ, ਟਰੱਸਟ ਵੱਲੋਂ ਬਾਬਾ ਬਲਬੀਰ ਸਿੰਘ ਅਕਾਲੀ ਅਤੇ ਬਾਬਾ ਸਲੱਖਣ ਸਿੰਘ ਪੰਜਵੜ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਬਖਸ਼ਿਸ਼ ਚੋਲਾ, ਸ੍ਰੀ ਸਾਹਿਬ, ਸਿਰੋਪਾਓ ਨਾਲ ਸਨਮਾਨਤ ਕੀਤਾ। ਨਗਰ ਕੀਰਤਨ ਦੀ ਰਵਾਨਗੀ ਸਮੇਂ ਭਾਈ ਰਜਿੰਦਰ ਸਿੰਘ ਮਹਿਤਾ, ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਭਗਤ ਸਿੰਘ, ਸ. ਸਤਿਬੀਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ,ਸ਼੍ਰੋਮਣੀ ਕਮੇਟੀ ਵਧੀਕ ਸਕੱਤਰ ਸ. ਬਿਜੈ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਯਾਦਵਿੰਦਰ ਸਿੰਘ ਐਡੀ. ਮੈਨੇਜਰ, ਸ. ਬਿਕਰਮਜੀਤ ਸਿੰਘ ਝੰਗੀ, ਪ੍ਰੋ. ਨਿਰਮਲ ਸਿੰਘ ਰੰਧਾਵਾ, ਬਾਬਾ ਰਘਬੀਰ ਸਿੰਘ ਵਡਾਲੀ ਆਦਿ ਹਾਜ਼ਰ ਸਨ।

Related Post