ਪਿੰਡ ਗੁੱਜਰਾਂ ਵਿਖੇ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਦੀ ਹੋਣੀ ਚਾਹੀਦੀ ਹੈ ਜੁਡੀਸ਼ੀਅਲੀ ਜਾਂਚ : ਸੁਖਵੀਰ ਸਿੰਘ ਬਾਦਲ
- by Jasbeer Singh
- March 26, 2024
ਹਲਕੇ ਦਾ ਵਿਧਾਇਕ ਹਰਪਾਲ ਸਿੰਘ ਚੀਮਾ ਜੋ ਸਰਕਾਰ ਵਿੱਚ ਵਿੱਤ ਮੰਤਰੀ ਅਤੇ ਆਬਕਾਰੀ ਮੰਤਰੀ ਹੈ ਉਸ ਦੇ ਆਪਣੇ ਘਰ (ਹਲਕੇ) ਅੰਦਰ ਇਹ ਵੱਡੀ ਘਟਨਾ ਵਾਪਰੇ ਉਸ ਦੀ ਵੱਡੀ ਜਿਮੇਵਾਰੀ ਬਣਦੀ ਹੈ... ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਿੜ੍ਹਬਾ ਨੇੜੇ ਪਿੰਡ ਗੁੱਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਵਿਅਕਤੀਆਂ ਦੇ ਘਰ ਅਫਸੋਸ ਪਰਗਟ ਕਰਨ ਪਹੁੰਚੇ। ਉਨ੍ਹਾਂ ਨੇ ਪਰਿਵਾਰ ਦਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹਾ ਦੁਖਦਾਈ ਘਟਨਾ ਹੋਈ ਹੈ ਇਸ ਭਰਪਾਈ ਨਹੀਂ ਹੋ ਸਕਦੀ ਪਰ ਸਰਕਾਰ ਚਾਹੇ ਤਾਂ ਇਨ੍ਹਾਂ ਪਰਿਵਾਰਾਂ ਦੀ ਮਾਲੀ ਮਦਦ ਕਰਕੇ ਮਲ੍ਹਮ ਜਰੂਰ ਲਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਹੁਤ ਦੁਖਦਾਈ ਗੱਲ ਹੈ ਕਿ ਨਸ਼ਾ ਖਤਮ ਕਰਨ ਦੇ ਮੁੱਦੇ ਉਤੇ ਸਤਾ ਵਿੱਚ ਆਈ ਸਰਕਾਰ ਦੇ ਰਾਜਕਾਲ ਵਿੱਚ ਵੱਡਾ ਨਕਲੀ ਸ਼ਰਾਬ ਬਣਾਉਣ ਦਾ ਅਤੇ ਸਪਲਾਈ ਕਰਨ ਦਾ ਕਾਂਡ ਵਾਪਰਿਆ ਹੈ। ਇਸ ਲਈ ਸਰਕਾਰ ਪੂਰੀ ਤਰ੍ਹਾਂ ਜਿਮੇਵਾਰ ਹੈ।ਇਸ ਹਲਕੇ ਦਾ ਵਿਧਾਇਕ ਹਰਪਾਲ ਸਿੰਘ ਚੀਮਾ ਜੋ ਸਰਕਾਰ ਵਿੱਚ ਵਿੱਤ ਮੰਤਰੀ ਅਤੇ ਆਬਕਾਰੀ ਮੰਤਰੀ ਹੈ ਉਸ ਦੇ ਆਪਣੇ ਘਰ (ਹਲਕੇ) ਅੰਦਰ ਇਹ ਵੱਡੀ ਘਟਨਾ ਵਾਪਰੇ ਉਸ ਦੀ ਵੱਡੀ ਜਿਮੇਵਾਰੀ ਬਣਦੀ ਹੈ। ਸਰਕਾਰ ਦੇ ਇੱਕ ਮੰਤਰੀ ਦੇ ਬਿਆਨ ਉਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਨਕਲੀ ਸ਼ਰਾਬ ਉਤੇ ਉਨ੍ਹਾਂ ਦੀ ਜਿਮੇਵਾਰੀ ਨਹੀਂ ਜਦੋਂ ਕਿ ਪੰਜਾਬ ਵਿੱਚ ਜੋ ਕੁੱਝ ਹੋ ਰਿਹਾ ਹੈ ਉਸ ਦੀ ਜਿਮੇਵਾਰੀ ਸਰਕਾਰ ਦੀ ਹੀ ਹੈ। ਇਸ ਦੇ ਨਾਲ ਹੀ ਆਬਕਾਰੀ ਵਿਭਾਗ ਦੇ ਵੱਡੇ ਅਧਿਕਾਰੀ ਅਤੇ ਪੁਲਿਸ ਅਫਸਰ ਵੀ ਇਸ ਦੇ ਜਿੰਮੇਵਾਰ ਹਨ ਉਨ੍ਹਾਂ ਉਤੇ ਵੀ ਕਾਰਵਾਈ ਹੋਈ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲੇ ਗਰੀਬ ਘਰਾਂ ਦੇ ਲੋਕ ਹਨ ਇਸ ਕਰਕੇ ਸਰਕਾਰ ਉਤੇ ਉਨ੍ਹਾਂ ਦਾ ਪਾਰਟੀ ਵੱਲੋਂ ਦਬਾਅ ਪਾਇਆ ਜਾਵੇਗਾ ਕਿ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਹਰੇਕ ਘਰ ਅੰਦਰ ਯੋਗ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਇਸ ਤੋਂ ਇਲਾਵਾ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਉਨ੍ਹਾਂ ਦੀ ਆਪਣੀ ਹੈ ਇਸ ਕਰਕੇ ਉਸ ਦੇ ਸਰਕਾਰ ਦੇ ਪੱਖ ਵਿੱਚ ਹੀ ਫੈਸਲਾ ਕਰਨਾ ਹੈ ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜੁਡੀਸ਼ੀਅਲੀ ਜਾਂਚ ਕਰਵਾਈ ਜਾਵੇ। ਇਸ ਦੇ ਜਿਮੇਵਾਰ ਵਿਅਕਤੀਆਂ ਉਤੇ ਸਖਤ ਕਾਰਵਾਈ ਹੋਵੇ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਏਐਮ ਗੁਰਬਚਨ ਸਿੰਘ ਬਚੀ, ਸਾਬਕਾ ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਹਰਦੇਵ ਸਿੰਘ ਰੋਗਲਾ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਹਲਕਾ ਇੰਚਾਰਜ ਗੁਲਜਾਰ ਸਿੰਘ ਮੂਣਕ ਅਤੇ ਹੋਰ ਦਾਜਰ ਸਨ। ਫੋਟੋ-25ਡੀਆਰਬੀ-1 ਕੈਪਸ਼ਨ-ਪਿੰਡ ਗੁੱਜਰਾਂ ਵਿਖੇ ਸੁਖਵੀਰ ਸਿੰਘ ਬਾਦਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.