post

Jasbeer Singh

(Chief Editor)

Punjab

ਓਮਾਨ ਵਿਚ ਫਸੀ ਕੁੜੀ ਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲਿਆਂਦਾ ਵਾਪਸ ਭਾਰਤ

post-img

ਓਮਾਨ ਵਿਚ ਫਸੀ ਕੁੜੀ ਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲਿਆਂਦਾ ਵਾਪਸ ਭਾਰਤ ਕਪੂਰਥਲਾ, 28 ਅਪੈ੍ਰਲ 2025 : ਪੰਜਾਬ ਦੇ ਸ਼ਹਿਰ ਕਪੂਰਥਲਾ ਦੀ ਵਸਨੀਕ ਇਕ ਲੜਕੀ ਜੋ ਆਪਣੇ ਦੋਸਤ ਵਲੋਂ ਉਸਦੀ ਵਿੱਤੀ ਕਮਜ਼ੋਰ ਹਾਲਤ ਦੇ ਚਲਦਿਆਂ ਵਧੀਆ ਪੈਸੇ ਕਮਾਉਣ ਦੇ ਦਿੱਤੇ ਗਏ ਲਾਲਚ ਦੇ ਚਲਦਿਆਂ ਓਮਾਨ ਚਲੀ ਗਈ ਸੀ ਨੰੁ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਲੋਂ ਕੋਸਿ਼ਸ਼ਾਂ ਕਰਦਿਆਂ ਵਾਪਸ ਭਾਰਤ ਲਿਆ ਕੇ ਉਸਦੇ ਸ਼ਹਿਰ ਕਪੂਰਥਲਾ ਵਿਖੇ ਉਸਦੇ ਘਰ ਪਹੁੰਚਾ ਦਿੱਤਾ ਗਿਆ ਹੈ। ਕਪੂਰਥਲਾ ਤੋਂ ਓਮਾਨ ਗਈ ਪੀੜ੍ਹਤ ਲੜਕੀ ਨੇ ਵਾਪਸ ਭਾਰਤ ਆ ਕੇ ਦੱਸਿਆ ਕਿ ਉਸਦੇ ਜਿਸ ਦੋਸਤ ਵਲੋਂ ਉਸਨੂੰ ਓਮਾਨ ਬੁਲਾਇਆ ਗਿਆ ਸੀ ਨੇ ਆਪਣੇ ਵਾਅਦੇ ਅਨੁਸਾਰ ਸੈਲੂਨ ਵਿਚ ਚੰਗੀ ਤਨਖਾਹ ਤੇ ਕੰਮ ਤੇ ਰੱਖਣਾ ਸੀ ਪਰ ਉਸਦੀ ਦੋਸਤ ਨੇ ਉਸਨੂੰ ਚੰਗੀ ਤਨਖਾਹ ਤਾਂ ਦੂਰ ਦੀ ਗੱਲ ਕੰਮ ਵੀ ਜਿਹੜਾ ਕਿਹਾ ਸੀ ਨਾ ਦੇ ਕੇ ਉਲਟਾ ਘਰੇਲੂ ਕੰਮ ਕਾਜ ਕਰਵਾਇਆ ਗਿਆ। ਪੀੜ੍ਹਤ ਲੜਕੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਦੋਸਤ ਦੇ ਬੁਲਾਏ ਅਨੁਸਾਰ ਓਮਾਨ ਪਹੁੰਚੀ ਤਾਂ ਉਸਦਾ ਜਿਥੇ ਉਨ੍ਹਾਂ ਵਲੋਂ ਜਾਂਦੇ ਸਾਰ ਮੋਬਾਇਲ ਖੋਹ ਲਿਆ ਗਿਆ, ਉਥੇ ਜੋ ਕੁੱਝ ਪੈਸੇ ਉਸ ਕੋਲ ਸਨ ਵੀ ਖੋਹ ਲਏ ਗਏ। ਪੀੜ੍ਹਤ ਲੜਕੀ ਨੇ ਦੱਸਿਆ ਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਪੇਟ ਭਰ ਖਾਣ ਨੂੰ ਵੀ ਨਹੀਂ ਦਿੱਤਾ ਜਾਂਦਾ ਸੀ ਤੇ ਉਸ ਨਾਲ ਅਜਿਹਾ ਵਰਤਾਓ ਕੀਤਾ ਜਾਂਦਾ ਸੀ ਕਿ ਪੂਰੀ ਤਰ੍ਹਾਂ ਅਣਮਨੁੱਖੀ ਸੀ। ਪੀੜ੍ਹਤਾ ਨੇ ਦੱਸਿਆ ਕਿ ਜਿਥੇ ਉਹ ਗਈ ਸੀ ਉਥੇ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਸਨ ਪਰ ਉਨ੍ਹਾਂ ਨੇ ਆਪਣੇ ਨਾਲ ਹੋਏ ਸਲੂਕ ਦੇ ਚਲਦਿਆਂ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ ਸੀ। ਇਸ ਸਬੰਧੀ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੈਂਬਰ ਰਾਜ ਸਭਾ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਸਮਾਂ ਰਹਿੰਦੇ ਕਾਰਵਾਈ ਨੂੰ ਅਮਲੀ ਜਾਮਾ ਪਾਇਆ ਗਿਆ, ਜੇਕਰ ਅਜਿਹਾ ਨਾ ਕੀਤਾ ਜਾਂਦਾ ਤਾਂ ਲੜਕੀ ਦੇ ਵੀਜ਼ੇ ਵਿਚ ਕੀਤੇ ਜਾਂਦੇ ਵਾਧੇ ਅਨੁਸਾਰ ਲੜਕੀ ਨੂੰ ਹੋਰ ਦੋ ਸਾਲਾਂ ਵਾਸਤੇ ਕੈਦ ਕਰਕੇ ਰੱਖ ਲਿਆ ਜਾਣਾ ਸੀ ਪਰ ਭਗਵਾਨ ਨੇ ਉਨ੍ਹਾਂ ਦੀ ਸੁਣ ਲਈ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਭੇਜਿਆ। ਕੀ ਆਖਦੇ ਹਨ ਸੰਤ ਸੀਚੇਵਾਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਵਿਰੁਧ ਸਖ਼ਤ ਕਾਰਵਾਈ ਜ਼ਰੂਰੀ ਹੈ।ਉਨ੍ਹਾਂ ਕੁੜੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਦੇ ਬਹਿਕਾਵੇ ਹੇਠ ਨੌਕਰੀਆਂ ਲਈ ਅਰਬ ਦੇਸ਼ਾਂ ਵਿਚ ਨਾ ਜਾਣ ।ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਗਿਰੋਹਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੰਦਿਆਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧਨਵਾਦ ਕੀਤਾ।

Related Post