post

Jasbeer Singh

(Chief Editor)

crime

ਰੇਲਵੇ ਪੁਲਿਸ ਵੱਲੋਂ ਮਹਿਲਾ ਯਾਤਰੀ ਪਾਸੋਂ 1 ਕਿਲੋ ਅਫ਼ੀਮ ਬਰਾਮਦ, ਪਰਚਾ ਦਰਜ

post-img

ਰੇਲਵੇ ਪੁਲਿਸ ਵੱਲੋਂ ਮਹਿਲਾ ਯਾਤਰੀ ਪਾਸੋਂ 1 ਕਿਲੋ ਅਫ਼ੀਮ ਬਰਾਮਦ, ਪਰਚਾ ਦਰਜ ਪਟਿਆਲਾ/ਰਾਜਪੁਰਾ, 28 ਅਪ੍ਰੈਲ : ਰੇਲਵੇ ਪੁਲਿਸ ਵੱਲੋਂ ਰੇਲ ਗੱਡੀਆਂ ਅਤੇ ਮੁਸਾਫ਼ਰਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਕ ਮਹਿਲਾ ਯਾਤਰੀ ਪਾਸੋਂ 1 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ ਅਤੇ ਮਹਿਲਾ ਖਿਲਾਫ਼ ਮੁਕੱਦਮਾ ਨੰ:11 ਅ/ਧ 18/61/85 ਐਨ. ਡੀ. ਪੀ. ਐਸ ਐਕਟ ਥਾਣਾ ਜੀ. ਆਰ. ਪੀ ਪਟਿਆਲਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਜਗਮੋਹਨ ਸਿੰਘ ਸੋਹੀ ਨੇ ਦੱਸਿਆ ਕਿ ਪੰਜਾਬ ’ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਸਪੈਸ਼ਲ ਡੀ. ਜੀ. ਪੀ. ਰੇਲਵੇ ਪੰਜਾਬ ਸ਼ਸ਼ੀ ਪ੍ਰਭਾ ਦਿਵੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏ. ਆਈ. ਜੀ. ਰੇਲਵੇ ਅਮਰਪ੍ਰੀਤ ਸਿੰਘ ਘੁੰਮਣ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇੰਸਪੈਕਟਰ ਜਤਿੰਦਰ ਸਿੰਘ ਇੰਚਾਰਜ ਸੀ.ਆਈ.ਏ-2, ਜੀ.ਆਰ.ਪੀ. ਪੰਜਾਬ ਦੀ ਟੀਮ ਵੱਲੋਂ ਲਗਾਤਾਰ ਰੇਲ ਗੱਡੀਆਂ ਅਤੇ ਮੁਸਾਫ਼ਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ 27.04.2025 ਨੂੰ ਰੇਲਵੇ ਸਟੇਸ਼ਨ ਰਾਜਪੁਰਾ ’ਤੇ ਚੰਪਾ ਦੇਵੀ ਉਰਫ਼ ਚੰਪਾ ਪਤਨੀ ਅਨੋਖੇ ਲਾਲ ਪੁੱਤਰ ਕੇਸੋ ਰਾਮ ਵਾਸੀ ਪਿੰਡ ਕਮਾਲਪੁਰ ਥਾਣਾ ਅਲੀਗੰਜ ਜ਼ਿਲ੍ਹਾ ਬਰੇਲੀ, ਯੂ. ਪੀ. ਪਾਸੋਂ 01 ਕਿੱਲੋਗਰਾਮ ਅਫ਼ੀਮ ਬਰਾਮਦ ਕਰਕੇ ਮੁਕੱਦਮਾ ਨੰ:11,ਮਿਤੀ 27.04.2025 ਅ/ਧ 18/61/85 ਐਨ. ਡੀ. ਪੀ. ਐਸ. ਐਕਟ ਥਾਣਾ ਜੀ. ਆਰ. ਪੀ. ਪਟਿਆਲਾ ਦਰਜ ਰਜਿਸਟਰ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਨਸ਼ਿਆਂ ਵਿਰੁੱਧ ਜੀ.ਆਰ.ਪੀ. ਪੰਜਾਬ ਵੱਲੋਂ ਇੱਕ ਵੱਖਰਾ ਅਭਿਆਨ ਚਲਾਇਆ ਜਾਵੇਗਾ ।

Related Post