
ਮੈਲਬੌਰਨ ਚ ਸਤਿੰਦਰ ਸਰਤਾਜ ਨੇ ਲਾਈਆਂ ਰੌਣਕਾਂ, ਦਰਸ਼ਕਾਂ ਨੇ ਪਰਿਵਾਰਾਂ ਸਣੇ ਮਾਣਿਆ ਜਾਦੂਈ ਸੰਗੀਤਕ ਸ਼ਾਮ ਦਾ ਅਨੰਦ
- by Aaksh News
- April 23, 2024

ਇਹ ਸੰਗੀਤਕ ਸ਼ਾਮ ਪੂਰੀ ਤਰ੍ਹਾਂ ਜਾਦੂਈ ਸੰਗੀਤਕ ਸ਼ਾਮ ਬਣ ਗਈ ਜਦੋਂ ਢਾਈ ਘੰਟੇ ਤੋਂ ਵੀ ਵੱਧ ਸਮੇਂ ਤੱਕ ਸਰਤਾਜ ਨੇ ਦਰਸ਼ਕਾਂ ਨੂੰ ਆਪਣੇ ਸੰਗੀਤ ਨਾਲ ਕੀਲ ਕੇ ਰੱਖੀ ਰੱਖਿਆ। ਸਰਤਾਜ ਨੇ ਸੂਫ਼ੀ ਕਲਾਮ, ਨਜ਼ਮਾਂ ਦੇ ਨਾਲ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਚੰਗਾ ਸਮਾਂ ਬੰਨ੍ਹਿਆ।ਕਿਰੀਏਟਿਵ ਇਵੈਂਟਸ ਆਸਟ੍ਰੇਲੀਆ ਵੱਲੋਂ ਸ਼ਿੰਕੂ ਨਾਭਾ ਤੇ ਬਲਵਿੰਦਰ ਲਾਲੀ ਦੀ ਅਗਵਾਈ ਵਿੱਚ ਬੀਤੇ ਦਿਨੀਂ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਦਾ ਸ਼ੋਅ ਕਰਵਾਇਆ ਗਿਆ। ਇਹ ਸ਼ੋਅ ਇੱਥੋਂ ਦੇ ਸਭ ਵੱਡੇ ਮਨੋਰੰਜਕ ਸਥਾਨ ਵਜੋਂ ਜਾਣੇ ਜਾਂਦੇ "ਰੌਡ ਲੇਵਰ ਏਰੀਨਾ" ਵਿਖੇ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਤਿੰਦਰ ਸਰਤਾਜ ਦੀ ਗਾਇਕੀ ਨੂੰ ਪਸੰਦ ਕਰਨ ਵਾਲੇ ਸੰਗੀਤ ਪ੍ਰੇਮੀ ਦੂਰ-ਦੁਰਾਡਿਆਂ ਦੇ ਇਲਾਕਿਆਂ ਵਿੱਚੋਂ ਪਰਿਵਾਰਾਂ ਸਮੇਤ ਪੁੱਜੇ ਹੋਏ ਸਨ। ਠਾਠਾਂ ਮਾਰਦੇ ਇਕੱਠ ਵਿੱਚ ਸਰਤਾਜ ਦੀ ਜਿਉਂ ਹੀ ਆਮਦ ਹੋਈ ਤਾਂ ਦਰਸ਼ਕਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।ਇਹ ਸੰਗੀਤਕ ਸ਼ਾਮ ਪੂਰੀ ਤਰ੍ਹਾਂ ਜਾਦੂਈ ਸੰਗੀਤਕ ਸ਼ਾਮ ਬਣ ਗਈ ਜਦੋਂ ਢਾਈ ਘੰਟੇ ਤੋਂ ਵੀ ਵੱਧ ਸਮੇਂ ਤੱਕ ਸਰਤਾਜ ਨੇ ਦਰਸ਼ਕਾਂ ਨੂੰ ਆਪਣੇ ਸੰਗੀਤ ਨਾਲ ਕੀਲ ਕੇ ਰੱਖੀ ਰੱਖਿਆ। ਸਰਤਾਜ ਨੇ ਸੂਫ਼ੀ ਕਲਾਮ, ਨਜ਼ਮਾਂ ਦੇ ਨਾਲ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਨਾਲ ਚੰਗਾ ਸਮਾਂ ਬੰਨ੍ਹਿਆ।ਸਰਤਾਜ ਜਾਦੂਈ ਪ੍ਰਦਰਸ਼ਨ ਕਰਨ ਵਾਲੇ ਗਾਇਕ ਵਜੋਂ ਜਾਣੇ ਜਾਂਦੇ ਹਨ। ਉਸ ਦੇ ਗੀਤ ਪੰਜਾਬੀ ਸੱਭਿਆਚਾਰ ਅਤੇ ਸੂਫ਼ੀ ਰੰਗ ਨਾਲ ਭਰਪੂਰ ਹਨ। ਇਸ ਮੌਕੇ ਸਰਤਾਜ ਨੇ ਆਪਣੀ ਨਵੀਂ ਆਈ ਫਿਲਮ "ਸ਼ਾਯਰ" ਬਾਰੇ ਵੀ ਚਰਚਾ ਕੀਤੀ ਤੇ ਜਿਸ ਵਿੱਚ ਉਹ ਤੇ ਨੀਰੂ ਬਾਜਵਾ ਮੁੱਖ ਭੂਮਿਕਾਵਾਂ ਵਿੱਚ ਹਨ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਦਰਸ਼ਕਾਂ ਵੱਲੋਂ ਦਿੱਤੇ ਇੰਨੇ ਪਿਆਰ ਤੇ ਉਤਸ਼ਾਹ ਲਈ ਧੰਨਵਾਦ ਕੀਤਾ।