
ਜਿ਼ਲ੍ਹਾ ਬਰਨਾਲਾ ਦੇ ਪਿੰਡ ਅਤਰਗੜ੍ਹ ਦੀ ਸਤਵੀਰ ਕੌਰ ਬਣੀ ਕੈਨੇਡਾ `ਚ ਸਹਾਇਕ ਜੇਲ੍ਹ ਸੁਪਰਡੈਂਟ
- by Jasbeer Singh
- August 20, 2024

ਜਿ਼ਲ੍ਹਾ ਬਰਨਾਲਾ ਦੇ ਪਿੰਡ ਅਤਰਗੜ੍ਹ ਦੀ ਸਤਵੀਰ ਕੌਰ ਬਣੀ ਕੈਨੇਡਾ `ਚ ਸਹਾਇਕ ਜੇਲ੍ਹ ਸੁਪਰਡੈਂਟ ਬਰਨਾਲਾ : ਪੰਜਾਬ ਦੇ ਜਿ਼ਲ੍ਹਾ ਬਰਨਾਲਾ ਦੇ ਪਿੰਡ ਅਤਰਗੜ੍ਹ ਦੀ ਇਕ (24) ਸਾਲਾ ਮੁਟਿਆਰ ਸਤਵੀਰ ਕੌਰ ਕੈਨੇਡਾ `ਚ ਸਹਾਇਕ ਜੇਲ੍ਹ ਸੁਪਰਡੈਂਟ ਬਣ ਗਈ ਹੈ।ਸਤਵੀਰ ਕੌਰ ਦੀ ਇਸ ਤਰੱਕੀ ਦੇ ਚਲਦਿਆਂ ਪਿੰਡ ਅਤਰਗੜ੍ਹ `ਚ ਖੁਸ਼ੀ ਦਾ ਮਾਹੌਲ ਹੈ।ਸਤਵੀਰ ਕੌਰ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਸਤਵੀਰ ਕੌਰ ਚਾਰ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ, ਜਿਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਪ੍ਰਾਈਵੇਟ ਮਸਕਟ ਸਕੂਲ ਵਿਚ ਕੀਤੀ ਤੇ 12 ਕਲਾਸ ਮੈਡੀਕਲ ਨਾਲ ਕਿੰਗਜ਼ ਬਰਨਾਲਾ ਤੋਂ ਕਰਦਿਆਂ ਹੋਇਆਂ 2018 ਵਿਚ ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਪੜ੍ਹਨ ਲਈ ਗਈ।