

ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਪੁਰਸ਼ ਡਬਲਜ਼ ਜੋੜੀ 14 ਮਈ ਨੂੰ ਇੱਥੇ ਸ਼ੁਰੂ ਹੋ ਰਹੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਜਦਕਿ ਪੁਰਸ਼ ਸਿੰਗਲਜ਼ ਵਿੱਚ ਐੱਚਐੱਸ ਪ੍ਰਣੌਏ ਲੈਅ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਪੈਰਿਸ ਓਲੰਪਿਕ ’ਚ ਸੋਨ ਤਗਮੇ ਦੀ ਦਾਅਵੇਦਾਰ ਭਾਰਤ ਦੀ ਇਸ ਜੋੜੀ ਨੂੰ ਥੌਮਸ ਕੱਪ ’ਚ ਇੰਡੋਨੇਸ਼ੀਆ ਅਤੇ ਚੀਨ ਦੇ ਖਿਡਾਰੀਆਂ ਦੀ ਸਰਵਿਸ ਲੈਣ ’ਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਿਰਨ ਜੌਰਜ ਅਤੇ ਸਤੀਸ਼ ਕੁਮਾਰ ਕਰੁਣਾਕਰਨ ਵੀ ਸਿੰਗਲਜ਼ ਵਰਗ ਵਿੱਚ ਚੁਣੌਤੀ ਪੇਸ਼ ਕਰ ਰਹੇ ਹਨ ਜਦਕਿ ਲਕਸ਼ੈ ਸੇਨ ਅਤੇ ਪੀਵੀ ਸਿੰਧੂ ਪਿਛਲੇ ਹਫ਼ਤੇ ਟੂਰਨਾਮੈਂਟ ਦੇ ਡਰਾਅ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਮੁਕਾਬਲੇ ਤੋਂ ਹਟ ਗਏ ਸਨ। ਮਹਿਲਾ ਸਿੰਗਜ਼ ’ਚ ਭਾਰਤ ਦੀ ਨਜ਼ਰ ਅਸ਼ਮਿਤਾ ਚਾਲੀਹਾ, ਮਾਲਵਿਕਾ ਬੰਸੋਦ ਤੇ ਆਕਰਸ਼ੀ ਕਸ਼ਯਪ ’ਤੇ ਰਹੇਗੀ।