
ਭਾਰੀ ਬਾਰਸ਼ ਦੇ ਚਲਦਿਆਂ ਹੋਏ ਰੈਡ ਐਲਰਟ ਦੇ ਮੱਦੇਨਜ਼ਰ ਮਾਲੇਰਕੋਟਲਾ ਦੇ ਸਕੂਲ ਵੀ ਰਹਿਣਗੇ ਅੱਜ ਬੰਦ
- by Jasbeer Singh
- July 16, 2024

ਭਾਰੀ ਬਾਰਸ਼ ਦੇ ਚਲਦਿਆਂ ਹੋਏ ਰੈਡ ਐਲਰਟ ਦੇ ਮੱਦੇਨਜ਼ਰ ਮਾਲੇਰਕੋਟਲਾ ਦੇ ਸਕੂਲ ਵੀ ਰਹਿਣਗੇ ਅੱਜ ਬੰਦ ਮਾਲੇਰਕੋਟਲਾ : ਪੰਜਾਬ ਦੇ ਸ਼ਹਿਰ ਮਲੇਰਕੋਟਲਾ ਜਿਲ੍ਹੇ ਦੇ ਸਕੂਲ ਭਲਕੇ 17 ਜੁਲਾਈ ਨੂੰ ਬੰਦ ਰਹਿਣਗੇ ਸਬੰਧੀ ਨੋਟੀਫਿਕੇਸ਼ਨ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵੱਲੋਂ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕਈ ਸੂਬਿਆਂ ਵਿਚ ਤਾਂ ਸਕੂਲਾਂ ਵਿਚ 18 ਜੁਲਾਈ ਦੀ ਛੁੱਟੀ ਕੀਤੀ ਗਈ ਹੈ। ਵਰਣਨਯੋਗ ਹੈ ਕਿ ਮਹਾਰਾਸ਼ਟਰ, ਕੇਰਲ, ਕਰਨਾਟਕ, ਗੋਆ, ਗੁਜਰਾਤ ਸਮੇਤ ਕਈ ਸੂਬਿਆਂ ਵਿਚ ਭਾਰੀ ਬਾਰਸ਼ ਕਾਰਨ ਰੈੱਡ ਅਲਰਟ ਦੇ ਮੱਦੇਨਜ਼ਰ ਪਿਛਲੇ ਕਈ ਦਿਨਾਂ ਤੋਂ ਸਕੂਲ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਰਾਜਾਂ ਵਿੱਚ 16 ਅਤੇ 17 ਜੁਲਾਈ ਤੋਂ ਸਕੂਲ ਖੋਲ੍ਹੇ ਜਾਣੇ ਸਨ, ਪਰ ਕੱਲ ਯਾਨੀ ਕਿ 17 ਜੁਲਾਈ 2024 ਨੂੰ ਮੁਹੱਰਮ ਦੇ ਕਾਰਨ ਜਿ਼ਆਦਾਤਰ ਰਾਜਾਂ ਵਿੱਚ ਸਕੂਲ ਬੰਦ ਰਹਿਣਗੇ।