
ਵਾਟਰ ਟ੍ਰੀਟਮੈਂਟ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਐਸ ਡੀ ਐਮ ਨਾਭਾ ਨੇ ਪਿੰਡ ਦੁਲੱਦੀ ਵਾਸੀਆਂ ਨਾਲ ਕੀਤੀ ਮੀਟਿੰਗ -
- by Jasbeer Singh
- July 16, 2024

ਵਾਟਰ ਟ੍ਰੀਟਮੈਂਟ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਐਸ ਡੀ ਐਮ ਨਾਭਾ ਨੇ ਪਿੰਡ ਦੁਲੱਦੀ ਵਾਸੀਆਂ ਨਾਲ ਕੀਤੀ ਮੀਟਿੰਗ - ਨਾਭਾ,16 ਜੁਲਾਈ ( ) ਨਾਭਾ ਚ ਬਣੇ ਵਾਟਰ ਟਰੀਟਮੈਂਟ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਐਸ ਡੀ ਐਮ ਤਰਸੇਮ ਚੰਦ ਵੱਲੋਂ ਪਿੰਡ ਦੁਲੱਦੀ ਵਾਸੀਆਂ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਇਸ ਮਸਲੇ ਦਾ ਹੱਲ ਨਿਕਲ ਸਕੇ ।ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਐਸ ਡੀ ਐਮ ਨੇ ਕਿਹਾ ਕਿ ਵਾਟਰ ਟ੍ਰੀਟਮੈਂਟ ਦਾ ਪਾਣੀ ਪਿੰਡ ਦੇ ਟੋਭੇ ਵਿੱਚ ਨਹੀਂ ਪਾਇਆ ਜਾਵੇਗਾ, ਇਸ ਪਾਣੀ ਨੂੰ ਪਿੰਡ ਵਿੱਚੋਂ ਲੰਘਣ ਵਾਲੇ ਸੇਮ ਨਾਲੇ ਵਿੱਚ ਛੱਡਿਆ ਜਾਵੇਗਾ ਅਤੇ ਕਰੀਬ ਇੱਕ ਸਾਲ ਬਾਅਦ ਇਸ ਨੂੰ ਸਰਹਿੰਦ ਚੋਅ ਵਿੱਚ ਪਾਇਆ ਜਾਵੇਗਾ। ਉਨਾਂ ਕਿਹਾ ਕਿ ਇਹ ਲਿਖਤੀ ਰੂਪ ਵਿੱਚ ਵੀ ਪ੍ਰਸ਼ਾਸਨ ਪਿੰਡ ਵਾਲਿਆਂ ਨੂੰ ਦੇਣ ਲਈ ਤਿਆਰ ਹੈ। ਐਸਡੀਐਮ ਨੇ ਕਿਹਾ ਕਿ ਜੋ ਅੱਜ ਪਿੰਡ ਵਾਸੀਆਂ ਨਾਲ ਕੀਤੀ ਗਈ ਮੀਟਿੰਗ ਸਬੰਧੀ ਰਿਪੋਰਟ ਤਿਆਰ ਕਰਕੇ ਜਲਦੀ ਹੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਭੇਜੀ ਜਾਵੇਗੀ ਇਸ ਮੋਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਦੁਲੱਦੀ, ਗੁਰਜੰਟ ਸਿੰਘ ਦੁਲੱਦੀ,ਸੁਕੰਨਿਆ ਭਾਰਦਵਾਜ,ਨੰਬਰਦਾਰ ਦੇਵ ਰਾਜ, ਨੰਬਰਦਾਰ ਰਣਧੀਰ ਸਿੰਘ, ਰਘਬੀਰ ਸਿੰਘ, ਬਘੇਲ ਸਿੰਘ ਵੇਲੀ,ਬੁੱਧ ਸਿੰਘ,ਜੱਸਾ ਦੁਲੱਦੀ,ਪੱਪੀ ਦੁਲੱਦੀ, ਇੰਦਰਜੀਤ ਸਿੰਘ,ਦੇਬ ਸਿੰਘ, ਮੁਕੰਦ ਸਿੰਘ ਆਦਿ ਪਿੰਡ ਵਾਸੀਆਂ ਨੇ ਕਿਹਾ ਕਿ ਨਾਭਾ ਸ਼ਹਿਰ ਦਾ ਪਾਣੀ ਉਹ ਆਪਣੇ ਪਿੰਡ ਦੇ ਟੋਭੇ ਵਿੱਚ ਨਹੀਂ ਪੈਣ ਦੇਣਗੇ, ਕਿਉਂ ਜੋ ਪਿੰਡ ਵਾਸੀ ਤਾਂ ਪਹਿਲਾਂ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਕਾਫੀ ਸਾਲਾਂ ਤੋਂ ਨਾਭੇ ਸ਼ਹਿਰ ਦਾ ਗੰਦਾ ਪਾਣੀ ਕਰਤਾਰ ਕਲੋਨੀ ਨੇੜੇ ਨਗਰ ਕੌਂਸਲ ਵੱਲੋਂ ਪੰਪ ਲਗਾ ਕੇ ਸੇਮ ਨਾਲੇ ਵਿੱਚ ਸੁੱਟਿਆ ਗਿਆ ਹੈ ਜੋ ਕਿ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ । ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਿੰਡ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦਾ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਥਾਣਾ ਸਦਰ ਦੇ ਐਸਐਚਓ ਗੁਰਵਿੰਦਰ ਸਿੰਘ ਸੰਧੂ ਵੀ ਪੁਲਿਸ ਫੋਰਸ ਸਮੇਤ ਮੌਜੂਦ ਸਨ ।