post

Jasbeer Singh

(Chief Editor)

Patiala News

ਰਾਸ਼ਟਰੀ ਜਯੋਤੀ ਕਲਾ ਮੰਚ ਦੇ ਨਵੇਂ ਜਥੇਬੰਦਕ ਢਾਂਚੇ ਦੀ ਚੋਣ

post-img

ਰਾਸ਼ਟਰੀ ਜਯੋਤੀ ਕਲਾ ਮੰਚ ਦੇ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਪਟਿਆਲਾ-ਅੱਜ ਰਾਸ਼ਟਰੀ ਜਯੋਤੀ ਕਲਾ ਮੰਚ ਪਟਿਆਲਾ ਦੀ ਕਾਰਜ਼ਕਾਰਨੀ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਸਾਲ 2024-25 ਲਈ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ। ਜਿਸ ਵਿੱਚ ਅਕਸ਼ੇ ਗੋਪਾਲ ਐਮਡੀ ਫਲਾਈ ਓਵਰ ਹੋਟਲ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਬੀਰ ਚੰਦ ਖੁਰਮੀ, ਸੁਖਦੇਵ ਸਿੰਘ ਭੋਲਾ, ਆਰਕੀਟੈਕਟ ਐਲ. ਆਰ. ਗੁਪਤਾ (ਪੈਟਰਨ), ਭਗਵਾਨ ਦਾਸ ਜੁਨੇਜਾ ਗਰੀਨ ਮੈਨ, ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ (ਕਨਵੀਨਰ), ਸੰਜੇ ਗੋਇਲ (ਸਮਾਜ ਸੇਵਕ) ਚੇਅਰਮੈਨ, ਐਡਵੋਕੇਟ ਸਰਿਤਾ ਨਹੋਰੀਆ ( ਵਾਈਸ ਚੇਅਰ ਪਰਸਨ) , ਹਰਮੇਸ਼ ਸਿੰਗਲਾ (ਵਾਈਸ ਚੇਅਰਮੈਨ), ਇੰਜੀਨੀਅਰ ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ), ਸੰਜੀਵ ਸਿੰਗਲਾ ਸਮਾਜ ਸੇਵਕ ਅਤੇ ਪ੍ਰਧਾਨ ਫੁਲਕੀਆ ਇਨਕਲੇਵ, ਪ੍ਰਧਾਨ ਭੁਪਿੰਦਰਾ ਰੋੜ ਮਾਰਕੀਟ ਐਸੋਸੀਏਸ਼ਨ ਨੂੰ (ਪ੍ਰਧਾਨ), ਦਰਸ਼ਨ ਜਿੰਦਲ, ਕਰਮ ਵੀਰ ਪੁਰੀ (ਵਾਈਸ ਪ੍ਰਧਾਨ), ਤ੍ਰਿਭਵਨ ਗੁਪਤਾ (ਪ੍ਰਧਾਨ ਦੁਸ਼ਹਿਰਾ ਕਮੇਟੀ), ਗਗਨ ਗੋਇਲ (ਜਨਰਲ ਸਕੱਤਰ), ਬਰਿੰਦਰ ਵਰਮਾ (ਸਕੱਤਰ), ਡਾ. ਸੱਤਿਆਪਾਲ ਸਲੂਜਾ (ਕਨੂੰਨੀ ਸਲਾਹਕਾਰ), ਡਾ. ਧਰਮਿੰਦਰ ਸੰਧੂ, ਇੰਜ਼. ਰਿਸ਼ੀ ਗਰਗ, ਮਮਤਾ ਠਾਕੁਰ ਨੂੰ (ਪ੍ਰੋਜੈਕਟ ਡਾਇਰੈਕਟਰ) ਚੁਣਿਆ ਗਿਆ। ਇਸ ਮੌਕੇ ਤੇ ਮੰਚ ਦੇ ਡਾਇਰੈਕਟਰ ਰਾਕੇਸ਼ ਠਾਕੁਰ, ਸ਼੍ਰੀਮਤੀ ਪਿੰਕੀ, ਵਿਲੀਅਮਜੀਤ ਵੀ ਮੌਜੂਦ ਰਹੇ। ਸਾਰੇ ਮੈਂਬਰਾਂ ਨੇ ਇਸ ਸੋਸਾਇਟੀ ਨੂੰ ਵਧੀਆ ਢੰਗ ਨਾਲ ਚਲਾਉਣ ਦਾ ਭਰੋਸਾ ਦਿਵਾਇਆ।

Related Post