
ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫਾ
- by Jasbeer Singh
- February 7, 2025

ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਨੂੰ ਵੱਡਾ ਤੋਹਫਾ - 30 ਸਾਲਾਂ ਬਾਅਦ ਮੁਸਲਿਮ ਕਾਲੋਨੀ ਵਿੱਚ ਨਵੀਂ ਸੀਵਰ ਲਾਈਨ ਦਾ ਉਦਘਾਟਨ ਪਟਿਆਲਾ : ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਵੀਰਵਾਰ ਨੂੰ 2 ਮਾਰਚ ਤੋਂ ਸ਼ੁਰੂ ਹੋ ਰਹੇ ਰਮਜ਼ਾਨ ਦੇ ਮਹੀਨੇ ਤੋਂ ਪਹਿਲਾਂ ਪਟਿਆਲੇ ਦੇ ਮੁਸਲਿਮ ਭਾਈਚਾਰੇ ਨੂੰ ਇੱਕ ਵੱਡਾ ਤੋਹਫਾ ਦਿੰਦੇ ਹੋਏ ਮੁਸਲਿਮ ਕਾਲੋਨੀ ਵਿੱਚ ਬੜੀ ਮਸਜਿਦ ਦੇ ਨੇੜੇ ਨਵੀਂ ਸੀਵਰ ਲਾਈਨ ਦਾ ਉਦਘਾਟਨ ਕੀਤਾ ਹੈ। ਕਰੀਬਨ 200 ਫੁੱਟ ਤੋਂ ਜਿਆਦਾ ਵੱਡੀ ਇਸ ਸੀਵਰ ਲਾਈਨ ਦੇ ਮੁਸਲਿਮ ਕਾਲੋਨੀ ਵਿੱਚ ਪੈਣ ਨਾਲ ਇਸ ਇਲਾਕੇ ਵਿੱਚ ਸੀਵਰ ਜਾਮ ਦੀ ਸਮੱਸਿਆ ਹਮੇਸ਼ਾ ਲਈ ਖਤਮ ਹੋ ਜਾਵੇਗੀ । ਇਸ ਮੌਕੇ ਤੇ ਮੁਸਲਿਮ ਕਾਲੋਨੀ ਵਿੱਚ ਰਹਿਣ ਵਾਲੇ ਲੋਕਾਂ ਬਬਲੀ ਬੇਗਮ, ਸਲਾਮਤ ਬੇਗਮ, ਮੁਸਤਕੀਮ, ਵਜ਼ੀਰ ਖਾਨ, ਫਿਰੋਜ਼ ਖਾਨ, ਸਾਦਿਕ, ਸਬੀ ਖਾਨ , ਜੀਊਨਾ ਖਾਨ, ਕੋਨੀ ਬੇਗਮ, ਪ੍ਰਵੀਨ ਬੇਗਮ, ਸਲੀਮ ਖਾਨ, ਆਰਸਦ ਖਾਨ, ਅਜੀਮ ਖਾਨ, ਗੋਲਡੀ, ਸੰਤੋਸ਼ ਕੌਰ, ਸਲਮਾ ਬੇਗਮ, ਵਾਸੀਮ ਖਾਨ, ਸੌਕਨ ਖਾਨ ,ਰੁਲਦੂ ਖਾਨ , ਸਬੀਰਾ ਬੇਗਮ, ਇਰਫਾਨ ਖਾਨ, ਨਦੀਮ,ਅਤੇ ਸਾਜਿਦ ਨੇ ਦੱਸਿਆ ਕਿ ਵੱਡੀ ਮਸਜਿਦ ਦੇ ਨਾਲ ਪੂਰੇ ਇਲਾਕੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਸੀਵਰ ਜਾਮ ਦੀ ਸਮੱਸਿਆ ਬਣੀ ਹੋਈ ਸੀ। ਉਹ ਹਰ ਦੂਜੇ ਦਿਨ ਨਗਰ ਨਿਗਮ ਨੂੰ ਸ਼ਿਕਾਇਤ ਕਰਦੇ ਸੀ, ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਦੇ ਸੀਵਰਮੈਨ ਟੈਂਪਰੇਰੀ ਇੱਕ ਵਾਰ ਸੀਵਰ ਖੋਲ ਜਾਂਦੇ ਸੀ, ਉਸ ਤੋਂ ਦੋ ਦਿਨਾਂ ਬਾਅਦ ਇਹ ਸੀਵਰ ਫਿਰ ਤੋਂ ਜਾਮ ਹੋ ਜਾਂਦਾ ਸੀ । ਕਿਉਂਕਿ 2 ਮਾਰਚ ਤੋਂ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਰਿਹਾ ਹੈ, ਇਸ ਲਈ ਮੁਸਲਿਮ ਭਾਈਚਾਰੇ ਨੇ ਇਕੱਠੇ ਹੋ ਕੇ ਪਿਛਲੇ ਦਿਨੀ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੂੰ ਇਸ ਇਲਾਕੇ ਦੀ ਸਮੱਸਿਆ ਬਾਰੇ ਦੱਸਿਆ । ਕੋਹਲੀ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਨਗਰ ਨਿਗਮ ਦੀ ਸੀਵਰੇਜ ਬਰਾਂਚ ਨੂੰ ਨਿਰਦੇਸ਼ ਜਾਰੀ ਕਰ ਮੁਸਲਿਮ ਕਾਲੋਨੀ ਵਿੱਚ ਨਵੀਂ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਇਆ । ਹਰਿੰਦਰ ਕੋਹਲੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ, ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਸਿਰਫ ਅਤੇ ਸਿਰਫ ਵਿਕਾਸ ਦੇ ਕੰਮਾਂ ਨੂੰ ਹੀ ਪ੍ਰਾਥਮਿਕਤਾ ਦਿੰਦੇ ਹਨ, ਇਸ ਲਈ ਉਹਨਾਂ ਮੁਸਲਿਮ ਭਾਈਚਾਰੇ ਦੀ ਮੰਗ ਤੇ ਬਿਨਾਂ ਦੇਰੀ ਕੀਤੇ ਇਹ ਕੰਮ ਸ਼ੁਰੂ ਕਰਵਾਇਆ ਹੈ। ਉਹਨਾਂ ਦੱਸਿਆ ਕਿ ਮੁਸਲਿਮ ਕਾਲੋਨੀ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਨਾਲ ਸੜਕ ਉੱਤੋਂ ਪੈਦਲ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਹਾਲਾਤ ਇਹ ਸਨ ਕਿ ਲੋਕਾਂ ਦੇ ਘਰਾਂ ਦੇ ਅੰਦਰ ਸੀਵਰੇਜ ਦਾ ਗੰਦਾ ਪਾਣੀ ਵੜ ਜਾਂਦਾ ਸੀ । ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਜਦੋਂ ਇਸ ਕਲੋਨੀ ਵਿੱਚ ਸੈਂਕੜੋਂ ਲੋਕਾਂ ਨੇ ਰੋਜ਼ਾ ਰੱਖਣਾ ਹੁੰਦਾ ਹੈ, ਉਹਨਾਂ ਦਿਨਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਘਰਾਂ ਵਿੱਚ ਵੜਨ ਕਰਕੇ ਲੋਕਾਂ ਦਾ ਰਹਿਣਾ ਦੁਬਰ ਹੋ ਜਾਂਦਾ ਸੀ । ਹੁਣ ਇਸ ਸੀਵਰ ਲਾਈਨ ਦੇ ਪੈਨ ਨਾਲ ਸੈਂਕੜੇ ਲੋਕਾਂ ਨੂੰ ਫਾਇਦਾ ਮਿਲੇਗਾ । ਇਸ ਮੌਕੇ ਮੁਸਲਿਮ ਕਲੋਨੀ ਦੇ ਸੈਂਕੜੇ ਲੋਕਾਂ ਨੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦਾ ਇਹ ਕੰਮ ਸ਼ੁਰੂ ਕਰਵਾਉਣ ਤੇ ਸਨਮਾਨ ਵੀ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.