ਸਾਬਕਾ ਐਡਵੋਕੇਟ ਜਨਰਲ ਦੀ ਪਤਨੀ ਦੇ ਕਤਲ ਮਾਮਲੇ ਵਿਚ ਨੌਕਰ ਗ੍ਰਿਫਤਾਰ ਮੋਹਾਲੀ, 2 ਜਨਵਰੀ 2026 : ਪੰਜਾਬ ਦੇ ਜ਼ਿਲਾ ਮੋਹਾਲੀ ਵਿਚ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਦੇ ਕਤਲ ਦੇ ਸਬੰਧ ਵਿਚ ਪਰਿਵਾਰਕ ਨੌਕਰ ਨੀਰਜ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ । ਪੁਲਸ ਟੀਮਾਂ ਕਰ ਰਹੀਆਂ ਹਨ ਨੀਰਜ ਦੇ ਸਾਥੀਆਂ ਨੂੰ ਪਕੜਨ ਲਈ ਕੰਮ ਪੰਜਾਬ ਪੁਲਸ ਦਾ ਕਹਿਣਾ ਹੈ ਕਿ ਪੁਲਸ ਦੀਆਂ ਟੀਮਾਂ ਵਲੋਂ ਨੌਕਰ ਨੀਰਜ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਪੁਲਸ ਮੁਤਾਬਕ ਮੁਲਜ਼ਮ ਨੇ ਚਲਾਕੀ ਨਾਲ ਕਤਲ ਕੀਤਾ ਸੀ ਪਰ ਸਖ਼ਤ ਪੁਲਿਸ ਪੁੱਛਗਿੱਛ ਦੌਰਾਨ ਸਾਰੇ ਭੇਦ ਖੋਲ੍ਹ ਦਿੱਤੇ । ਮੁਲਜਮ ਨੇ ਸਮੁੱਚੇ ਯੋਜਨਾਬੱਧ ਤਰੀਕੇ ਨਾਲ ਦਿੱਤਾ ਸੀ ਘਟਨਾਕ੍ਰਮ ਨੂੰ ਅੰਜਾਮ ਪੁਲਸ ਮੁਤਾਬਕ ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਨੇ ਇੱਕ ਯੋਜਨਾਬੱਧ ਤਰੀਕੇ ਦੇ ਹਿੱਸੇ ਵਜੋਂ ਅਪਰਾਧ ਦੀ ਯੋਜਨਾ ਬਣਾਈ ਸੀ । ਉਹ ਜਾਣਦਾ ਸੀ ਕਿ ਔਰਤ ਘਰ ਵਿੱਚ ਇਕੱਲੀ ਸੀ, ਜਿਸ ਨਾਲ ਉਸ ਲਈ ਅਪਰਾਧ ਨੂੰ ਅੰਜਾਮ ਦੇਣਾ ਆਸਾਨ ਹੋ ਗਿਆ ਅਤੇ ਇਹ ਯਕੀਨੀ ਬਣਾਇਆ ਗਿਆ ਕਿ ਕੋਈ ਉਸਨੂੰ ਫੜ ਨਾ ਸਕੇ । ਫਿਰ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਪਰਾਧ ਨੂੰ ਅੰਜਾਮ ਦਿੱਤਾ । ਪੁਲਸ ਨੂੰ ਨੌਕਰ ਦੇ ਬੰਨ੍ਹੇ ਹੋਣ ਦੇ ਬਾਵਜੂਦ ਵੀ ਪੂਰਾ ਸ਼ੱਕ ਸੀ ਕਿ ਉਸਦੇ ਸਰੀਰ ਤੇ ਕੋਈ ਵੀ ਦਿਖਾਈ ਦੇਣ ਵਾਲੇ ਜ਼ਖ਼ਮ ਨਹੀਂ ਸੀ । ਔਰਤ ਨੇ ਮੁਲਜ਼ਮ ਦਾ ਵਿਰੋਧ ਕੀਤਾ ਸੀ । ਪੁਲਸ ਮੁਤਾਬਕ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣੇ ਸਾਥੀਆਂ ਸਮੇਤ ਕਤਲ ਦੀ ਗੱਲ ਕਬੂਲ ਕਰ ਲਈ । ਘਰੋਂ ਲਗਭਗ 40 ਤੋਲੇ ਸੋਨਾ ਤੇ 8. 5 ਲੱਖ ਰੁਪਏ ਨਗਦ ਲੈ ਕੇ ਗਏ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਘਰੋਂ ਲਗਭਗ 40 ਤੋਲੇ ਸੋਨਾ ਅਤੇ 8. 5 ਲੱਖ ਰੁਪਏ ਨਕਦ ਲੈ ਕੇ ਭੱਜ ਗਿਆ । ਘਟਨਾ ਤੋਂ ਬਾਅਦ ਮੁਲਜ਼ਮ ਅਤੇ ਉਸਦੇ ਸਾਥੀ ਫੇਜ਼ 5, ਪੀ. ਟੀ. ਐਲ. ਚੌਂਕ ਅਤੇ ਫੇਜ਼ 2 ਰਾਹੀਂ ਆਟੋ ਰਿਕਸ਼ਾ ਰਾਹੀਂ ਰੇਲਵੇ ਸਟੇਸ਼ਨ ਪਹੁੰਚੇ । ਐਸ. ਪੀ. (ਸਿਟੀ) ਦਿਲਪ੍ਰੀਤ ਨੇ ਦੱਸਿਆ ਕਿ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਪੁਲਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ।
