post

Jasbeer Singh

(Chief Editor)

Latest update

ਪ੍ਰੀਤੀ ਸਣੇ ਸੱਤ ਭਾਰਤੀ ਮੁੱਕੇਬਾਜ਼ਾਂ ਨੇ ਸੋਨ ਤਗਮੇ ਜਿੱਤੇ

post-img

ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਪ੍ਰੀਤੀ ਸਮੇਤ ਸੱਤ ਅੰਡਰ-22 ਭਾਰਤੀ ਮੁੱਕੇਬਾਜ਼ਾਂ ਨੇ ਅੱਜ ਇੱਥੇ ਏਸ਼ਿਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਸੋਨ ਤਗਮੇ ਜਿੱਤੇ। ਇਸ ਤਰ੍ਹਾਂ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ 43 ਹੋ ਗਈ ਹੈ। ਪ੍ਰੀਤੀ (54 ਕਿਲੋ) ਨੇ ਪਹਿਲੇ ਗੇੜ ਵਿੱਚ 0-5 ਨਾਲ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਫਾਈਨਲ ’ਚ ਕਜ਼ਾਖਸਤਾਨ ਦੀ ਬਾਜ਼ਾਰੋਵਾ ਏਲੀਨਾ ਨੂੰ 3-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤੀ ਮੁੱਕੇਬਾਜ਼ਾਂ ਨੇ ਇਸ ਟੂਰਨਾਮੈਂਟ ’ਚ 12 ਸੋਨ, 14 ਚਾਂਦੀ ਅਤੇ 17 ਕਾਂਸੇ ਦੇ ਤਗਮੇ ਜਿੱਤੇ ਅਤੇ ਮੇਜ਼ਬਾਨ ਕਜ਼ਖਸਤਾਨ (48 ਤਗਮੇ) ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਪੁਰਸ਼ ਵਰਗ ਵਿੱਚ ਵਿਸ਼ਵਨਾਥ ਸੁਰੇਸ਼ (48 ਕਿਲੋ), ਨਿਖਿਲ (57 ਕਿਲੋ), ਆਕਾਸ਼ ਗੋਰਖਾ (60 ਕਿਲੋ) ਜਦਕਿ ਮਹਿਲਾ ਵਰਗ ਵਿੱਚ ਪ੍ਰੀਤੀ ਤੋਂ ਇਲਾਵਾ ਪੂਨਮ ਪੂਨੀਆ (57 ਕਿਲੋ), ਪ੍ਰਾਚੀ (63 ਕਿਲੋ), ਮੁਸਕਾਨ (75 ਕਿਲੋ) ਨੇ ਸੋਨ ਤਗ਼ਮਾ ਜਿੱਤੇ। ਪ੍ਰੀਤ ਮਲਿਕ (67 ਕਿਲੋ), ਗੁੱਡੀ (48 ਕਿਲੋ), ਤਮੰਨਾ (50 ਕਿਲੋ), ਸਨੇਹ (70 ਕਿਲੋ) ਅਤੇ ਅਲਫੀਆ ਪਠਾਨ (81 ਕਿਲੋ) ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।

Related Post