post

Jasbeer Singh

(Chief Editor)

Punjab

ਸਕੂਲ ਦੇ ਅੰਦਰ ਹੀ ਸਕੂਲ ਬਸ ਦੇ ਸੱਤ ਸਾਲਾਂ ਬੱਚੀ ਤੇ ਚੜ੍ਹਨ ਕਾਰਨ ਹੋਈ ਦਰਦਨਾਕ ਮੌਤ

post-img

ਸਕੂਲ ਦੇ ਅੰਦਰ ਹੀ ਸਕੂਲ ਬਸ ਦੇ ਸੱਤ ਸਾਲਾਂ ਬੱਚੀ ਤੇ ਚੜ੍ਹਨ ਕਾਰਨ ਹੋਈ ਦਰਦਨਾਕ ਮੌਤ ਲੁਧਿਆਣਾ : ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਸੈਕਟਰ 32 ਸਥਿਤ ਬੀ. ਸੀ. ਐਮ. ਸਕੂਲ ਵਿੱਚ ਅੱਜ ਉੁਸ ਵੇਲੇ ਭੜਥੂ ਪੈ ਗਿਆ ਜਦੋਂ ਸਕੂਲ ਦੇ ਅੰਦਰ ਹੀ ਇੱਕ ਬੱਸ ਦੂਜੀ ਜਮਾਤ ਦੇ ਵਿਦਿਆਰਥੀ ਦੇ ਉੱਪਰ ਚੜ੍ਹ ਗਈ । ਲੜਕੀ ਕਿਨ੍ਹਾਂ ਹਾਲਾਤਾਂ `ਚ ਬੱਸ ਦੇ ਹੇਠਾਂ ਆਈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ । ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਕਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਤਾਂ ਦੇਖਿਆ ਕਿ ਇੱਕ ਲੜਕੀ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ । ਲੜਕੀ ਦੀਆਂ ਅੱਖਾਂ ਬਾਹਰ ਸਨ ਅਤੇ ਉਸ ਦੇ ਚਿਹਰੇ `ਤੇ ਬੱਸ ਦੇ ਟਾਇਰ ਦੇ ਨਿਸ਼ਾਨ ਸਨ । ਲੋਕਾਂ ਮੁਤਾਬਕ ਲੜਕੀ ਦੀ ਮੌਕੇ `ਤੇ ਹੀ ਮੌਤ ਹੋ ਗਈ । ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਅਮਾਇਰਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ । ਜਾਣਕਾਰੀ ਦਿੰਦੇ ਹੋਏ ਅਮਿਤ ਵਿੱਜ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਇਆ ਤਾਂ ਦੇਖਿਆ ਕਿ ਸਕੂਲ ਪ੍ਰਸ਼ਾਸਨ ਇਕ ਬੱਚੀ ਨੂੰ ਸਕੂਲ ਵੈਨ `ਚ ਬਿਠਾ ਕੇ ਲਿਜਾ ਰਿਹਾ ਸੀ। ਲੜਕੀ ਦੀ ਮੌਕੇ `ਤੇ ਹੀ ਮੌਤ ਹੋ ਗਈ। ਲੜਕੀ ਦਾ ਨਾਂ ਅਮਾਇਰਾ ਹੈ । ਲੜਕੀ ਦੀ ਰਿਸ਼ਤੇਦਾਰ ਸ਼ਾਂਤੀ ਨੇ ਸਵੇਰੇ ਦੱਸਿਆ ਕਿ ਅਮਾਇਰਾ ਦੇ ਪਿਤਾ ਅਨੁਰਾਗ ਆਰ. ਐਂਡ. ਡੀ. ਸਕੂਲ ਦੇ ਪ੍ਰਿੰਸੀਪਲ ਹਨ। ਉਸ ਨੇ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ । ਹੁਣ ਸਕੂਲ ਪ੍ਰਸ਼ਾਸਨ ਗੇਟ ਨਹੀਂ ਖੋਲ੍ਹ ਰਿਹਾ । ਪਰਿਵਾਰਕ ਮੈਂਬਰਾਂ ਵਿੱਚ ਸਕੂਲ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ। ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਭੁਪਿੰਦਰ ਸਿੰਘ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ । ਪੁਲਸ ਮੁਤਾਬਕ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਹਾਦਸਾ ਕਿਵੇਂ ਵਾਪਰਿਆ ।

Related Post