go to login
post

Jasbeer Singh

(Chief Editor)

Entertainment

ਸ਼ਾਹਰੁਖ਼ ਖ਼ਾਨ ਇਟਲੀ ਵਿੱਚ ਪਰਿਵਾਰ ਨਾਲ ਛੁੱਟੀਆਂ ਮਨਾਉਣ ਮਗਰੋਂ ਮੁੰਬਈ ਪਰਤੇ

post-img

ਬੌਲੀਵੁੱਡ ਅਦਾਕਾਰ ਸ਼ਾਹਰੁਖ਼਼ ਖ਼ਾਨ ਇਟਲੀ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਮਗਰੋਂ ਅੱਜ ਸਵੇਰੇ ਮੁੰਬਈ ਪਰਤ ਆਏ ਹਨ। ਸਥਾਨਕ ਫੋਟੋਗ੍ਰਾਫਰਾਂ ਵੱਲੋਂ ਖਿੱਚੀਆਂ ਗਈਆਂ ਫੋਟੋਆਂ ਵਿੱਚ ਸ਼ਾਹਰੁਖ਼਼, ਆਪਣੀ ਪਤਨੀ ਗੌਰੀ ਖ਼ਾਨ ਤੇ ਬੱਚਿਆਂ ਸੁਹਾਨਾ ਖ਼ਾਨ ਤੇ ਆਰਿਅਨ ਖ਼ਾਨ ਨਾਲ ਮੁੰਬਈ ਹਵਾਈ ਅੱਡੇ ਤੋਂ ਨਿਕਲਦੇ ਨਜ਼ਰ ਆ ਰਹੇ ਹਨ। ਸ਼ਾਹਰੁਖ਼ ਦੇ ਮੈਨੇਜਰ ਪੂਜਾ ਡਡਲਾਨੀ ਨੂੰ ਵੀ ਹਵਾਈ ਅੱਡੇ ’ਤੇ ਦੇਖਿਆ ਗਿਆ। ਕੁਝ ਸਮਾਂ ਪਹਿਲਾਂ ਰਣਵੀਰ ਸਿੰਘ, ਰਣਬੀਰ ਕਪੂਰ, ਆਲੀਆ ਭੱਟ, ਸਲਮਾਨ ਖ਼ਾਨ ਅਤੇ ਨਿਰਦੇਸ਼ਕ ਐਟਲੀ ਨੂੰ ਵੀ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ ਸੀ। ਉਹ ਵੀ ਇਟਲੀ ਛੁੱਟੀਆਂ ਮਨਾ ਕੇ ਪਰਤੇ ਸਨ। ਫਿਲਮਾਂ ਦੀ ਗੱਲ ਕਰੀਏ ਤਾਂ ਆਖਰੀ ਵਾਰ ਸ਼ਾਹਰੁਖ਼ ਰਾਜਕੁਮਾਰ ਹਿਰਾਨੀ ਦੀ ਫਿਲਮ ‘ਡੰਕੀ’ ਵਿੱਚ ਨਜ਼ਰ ਆਏ ਸਨ। ਇਸ ਵਿੱਚ ਤਾਪਸੀ ਪੰਨੂ, ਵਿੱਕੀ ਕੌਸ਼ਲ ਅਤੇ ਬੋਮਨ ਇਰਾਨੀ ਨੇ ਵੀ ਅਹਿਮ ਕਿਰਦਾਰ ਨਿਭਾਏ ਸਨ। ਉਹ ਹੁਣ ਆਪਣੀ ਆਉਣ ਵਾਲੀ ਫਿਲਮ ‘ਕਿੰਗ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸ਼ਾਹਰੁਖ਼ ਦੀ ਵੀਡੀਓ ਵਿੱਚ ਟੇਬਲ ’ਤੇ ਫਿਲਮ ਦੀ ਸਕ੍ਰਿਪਟ ਪਈ ਨਜ਼ਰ ਆਈ ਸੀ। ਸੂਤਰਾਂ ਮੁਤਾਬਕ ਇਸ ਫਿਲਮ ਵਿੱਚ ਉਸ ਦੀ ਧੀ ਸੁਹਾਨਾ ਖ਼ਾਨ ਵੀ ਨਜ਼ਰ ਆਵੇਗੀ। ਸੂਤਰਾਂ ਦੀ ਮੰਨੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਸੁਜੌਏ ਘੋਸ਼ ਵੱਲੋਂ ਕੀਤਾ ਜਾਵੇਗਾ।

Related Post