

ਥਾਣਾ ਸ਼ੰਭੂ ਵੱਲੋ 4020 ਨਸੀਲੀਆ ਗੋਲੀਆ ਸਮੇਤ 01 ਨਸ਼ਾ ਤਸਕਰ ਕਾਬੂ ਪਟਿਆਲਾ, 21 ਜੂਨ : ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਗੌਰਵ ਯਾਦਵ (ਆਈ. ਪੀ. ਐਸ.) ਵੱਲੋ ਚਲਾਏ ਗਏ ਦੌਰਾਨ ਐਸ. ਐਸ. ਪੀ. ਪਟਿਆਲਾ ਵਰੁਣ ਸਰਮਾ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਗੁਰਬੰਸ ਸਿੰਘ ਬੈਂਸ, ਪੀ.ਪੀ.ਐਸ ਕਪਤਾਨ ਪੁਲਸ ਇੰਨਵੈਸਟੀਗੇਸਨ ਪਟਿਆਲਾ ਜੀ ਦੀ ਹਦਾਇਤਾਂ ਅਨੁਸਾਰ ਸ੍ਰੀ ਹਰਮਨਪ੍ਰੀਤ ਸਿੰਘ , ਉਪ ਕਪਤਾਨ ਪੁਲਿਸ ਘਨੌਰ ਜੀ ਦੀ ਰਹਿਨੁਮਾਈ ਹੇਠ ਅਤੇ ਇੰਸ: ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸੰਭੂ ਦੀ ਹਦਾਇਤ ਮੁਤਾਬਿਕ ਸਮੇਤ ਪੁਲਿਸ ਪਾਰਟੀ ਪੰਜਾਬ ਸਰਕਾਰ ਵੱਲੋ ਚਲਾਈ ਗਈ ਮੁਹੀਮ "ਯੁੱਧ ਨਸ਼ਿਆ ਵਿਰੁਧ" ਦੇ ਸਬੰਧ ਵਿੱਚ ਓਪਰੇਸ਼ਨ ਸੀਲ ਤਹਿਤੇ ਨਾਕਾਬੰਦੀ ਰਾਣਾ ਪੈਟਰੋਲ ਪੰਪ ਪਿੰਡ ਤੇਪਲਾ ਮੌਜੂਦ ਵਿੱਖੇ ਏ.ਐਸ.ਆਈ ਜਜਵਿੰਦਰ ਸਿੰਘ ਪੁਲਿਸ ਚੌਂਕੀ ਇੰਚਾਰਜ ਤੇਪਲਾ ਸਮੇਤ ਪੁਲਿਸ ਪਾਰਟੀ ਦੇ ਮੌਜੂਦ ਸੀ ਤਾਂ ਪਿੰਡ ਰਾਜਗੜ ਸਾਇਡ ਵੱਲੋਂ ਇੱਕ ਵਿਅਕਤੀ ਜਿਸਨੇ ਆਪਣੇ ਸੱਜੇ ਹੱਥ ਵਿੱਚ ਝੋਲਾ ਫੜਿਆ ਹੋਇਆ ਸੀ ਜੋ ਕਿ ਅੱਗੇ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਰੁੱਕ ਗਿਆ ਅਤੇ ਘਬਰਾ ਗਿਆ ਅਤੇ ਪਿਛੇ ਵੱਲ ਨੂੰ ਮੁੜ ਕੇ ਖਿਸਕਣ ਲੱਗਿਆ, ਜਿਸ ਪਰ ਸੱਕ ਪੈਣ ਤੇ ਸ:ਥ: ਜਜਵਿੰਦਰ ਸਿੰਘ ਇੰਚਾਰਜ ਪੁਲਿਸ ਚੋਂਕੀ ਤੇਪਲਾ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਉਸ ਨੂੰ ਰੋਕ ਕੇ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਨਿਰਵੈਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪੱਤੀ ਭੀਖੀ ਕੀ ਨੇੜੇ ਬੱਸ ਸਟੈਂਡ ਚੋਹਲਾ ਸਾਹਿਬ ਥਾਣਾ ਚੋਹਲਾ ਸਾਹਿਬ ਜਿਲਾ ਤਰਨਤਾਰਨ ਦੱਸਆ ਿਨਿਰਵੈਰ ਸਿੰਘ ਦੇ ਕਬਜਾ ਵਾਲੇ ਝੋਲਾ ਰੰਗ ਲਾਲ ਦੀ ਤਲਾਸੀ ਕੀਤੀ ਤਾ ਝੋਲੇ ਵਿੱਚੋਂ ਇੱਕ ਕਾਲੇ ਰੰਗ ਦੇ ਮੋਮੀ ਲਿਫਾਫਾ ਵਿਚੋ 67 ਪੱਤੇ ਜੋ ਹਰੇਕ ਪੱਤੇ ਵਿੱਚ 60/60 ਗੋਲੀਆ ਕੁੱਲ 4020 ਬ੍ਰਾਮਦ ਹੋਈਆ। ਜਿਸ ਪਰ ਮੁਕੱਦਮਾ ਨੰਬਰ 66 ਮਿਤੀ 20-06-2025 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸ਼ੰਭੂ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਜਿਸ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਬ੍ਰਾਮਦਾ ਨਸੀਲੀਆ ਗੋਲੀਆ ਕਿੱਥੋਂ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਲੈ ਕੇ ਜਾਣੀਆ ਸੀ ਤੇ ਇਸ ਨਾਲ ਹੋਰ ਕਿਹੜੇ ਕਿਹੜੇ ਸਾਥੀ ਹਨ ।