post

Jasbeer Singh

(Chief Editor)

Sports

ਸ਼ਨਾਕਾ ਦੇ ਪੀ. ਐੱਸ. ਐੱਲ. `ਚ ਖੇਡਣ `ਤੇ ਲੱਗੀ ਇਕ ਸਾਲ ਦੀ ਪਾਬੰਦੀ

post-img

ਸ਼ਨਾਕਾ ਦੇ ਪੀ. ਐੱਸ. ਐੱਲ. `ਚ ਖੇਡਣ `ਤੇ ਲੱਗੀ ਇਕ ਸਾਲ ਦੀ ਪਾਬੰਦੀ ਕਰਾਚੀ, 21 ਅਪ੍ਰੈਲ 2026 : ਪਾਕਿਸਤਾਨ ਕ੍ਰਿਕਟ ਬੋਰਡ ਨੇ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ `ਤੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) `ਚ ਖੇਡਣ `ਤੇ ਇਕ ਸਾਲ ਦੀ ਪਾਬੰਦੀ ਦਿੱਤੀ ਹੈ । ਕੀ ਕਾਰਨ ਰਿਹਾ ਸ਼ਨਾਕਾ ਤੇ ਪਾਬੰਦੀ ਦਾ ਸ਼ਨਾਕਾ ਦਾ ਨਾਮ ਸ਼ੁਰੂ `ਚ ਪੀ. ਐੱਸ. ਐੱਲ. ਲਈ ਚੁਣਿਆ ਗਿਆ ਸੀ ਪਰ ਬਾਅਦ `ਚ ਉਹ ਇੰਡੀਅਨ ਪ੍ਰੀਮੀਅਰ ਲੀਗ `ਚ ਰਾਜਸਥਾਨ ਰਾਇਲਜ਼ ਦੀ ਟੀਮ `ਚ ਸ਼ਾਮਲ ਹੋ ਗਿਆ । ਪੀ. ਸੀ. ਬੀ. ਨੇ ਇਸੇ ਕਾਰਨ ਬਲੈਸਿੰਗ ਮੁਜ਼ਰਬਾਨੀ `ਤੇ ਵੀ ਦੋ ਸਾਲ ਦੀ ਪਾਬੰਦੀ ਲਾਈ ਹੈ ਪਰ ਉਸ ਦੇ ਏਜੰਟ ਰੌਬ ਹੰਫਰੀਜ਼ ਦਾ ਦਾਅਵਾ ਹੈ ਕਿ ਇਸ ਖਿਡਾਰੀ ਨੇ ਪੀ. ਐੱਸ. ਐੱਲ. ਫ੍ਰੈਂਚਾਈਜ਼ੀ ਨਾਲ ਕਦੇ ਕਿਸੇ ਕਰਾਰ `ਤੇ ਹਸਤਾਖਰ ਨਹੀਂ ਕੀਤੇ, ਇਸ ਲਈ ਉਸ `ਤੇ ਲਾਈ ਪਾਬੰਦੀ ਗਲਤ ਹੈ ਅਤੇ ਇਸ `ਤੇ ਦੋਬਾਰਾ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕੀ ਆਖਿਆ ਪੀ. ਸੀ. ਬੀ. ਨੇ ਸੋਮਵਾਰ ਨੂੰ ਕਿਹਾ ਕਿ ਸ਼ਨਾਕਾ ਅਤੇ ਲਾਹੌਰ ਕਲੰਦਰਜ਼ ਵਿਚਾਲੇ ਹਾਲ ਹੀ `ਚ ਹੋਏ ਕਰਾਰ ਦੀ ਪੂਰੀ ਤਰ੍ਹਾਂ ਸਮੀਖਿਆ ਕਰਨ ਤੋਂ ਬਾਅਦ 21 ਮਾਰਚ ਨੂੰ ਟੂਰਨਾਮੈਂਟ ਤੋਂ ਖਿਡਾਰੀ ਦਾ ਇਕਪਾਸੜ ਹਟ ਜਾਣਾ ਖਿਡਾਰੀ ਦੇ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਅਤੇ ਤਿੰਨਾਂ ਪੱਖਾਂ ਵਿਚਾਲੇ ਹੋਏ ਸਮਝੌਤੇ ਦੋਵਾਂ ਦੀ ਸਾਫ ਤੌਰ `ਤੇ ਉਲੰਘਣਾ ਹੈ।

Related Post

Instagram