post

Jasbeer Singh

(Chief Editor)

Punjab

ਸ਼ੀਤਲ ਅੰਗੁਰਾਲ ਨੇ ਕਬੂਲਿਆ CM ਮਾਨ ਦਾ ਚੈਲੰਜ, ਦੇਖੋ ਪੂਰੀ ਖ਼ਬਰ......

post-img

ਅੰਗੁਰਾਲ ਨੇ ਕਿਹਾ ਸੀ ਕਿ ਮੈਂ 5 ਜੁਲਾਈ ਨੂੰ ਮੁੱਖ ਮੰਤਰੀ ਨੂੰ ਗਵਾਹੀ ਦੇਵਾਂਗਾ। ਇਸ ਦੇ ਜਵਾਬ ‘ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਉਡੀਕ ਕਿਉਂ ਕਰਨੀ, ਇਹ ਸਬੂਤ ਅੱਜ ਹੀ ਦੇ ਦਿਓ। ਚੰਡੀਗੜ੍ਹ- ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਬੀਜੇਪੀ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਕਿਹਾ ਸੀ ਕਿ ‘ਆਪ’ ਆਗੂਆਂ ‘ਤੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਂ ‘ਤੇ ਫਿਰੌਤੀ ਦੇ ਦੋਸ਼ ਲਾਏ ਸਨ। ਇਸ ਸਾਰਿਆਂ ਦੇ ਸਬੂਤ ਮੁੱਖ ਮੰਤਰੀ ਦੇ ਸਾਹਮਣੇ ਜਨਤਕ ਕਰਨ ਦੀ ਚੁਣੌਤੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸ਼ੀਤਲ ਅੰਗੁਰਾਲ ਨੇ ਸੀਐਮ ਦੀ ਚੁਣੌਤੀ ਕਬੂਲਦਿਆ ਕਿਹਾ 4 ਜੁਲਾਈ ਨੂੰ ਦੁਪਹਿਰ 2:00 ਵਜੇ ਜਨਤਕ ਤੌਰ ‘ਤੇ ਸਬੂਤ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ ਅਤੇ ਇਸ ਦੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਉਸ ਪ੍ਰੋਗਰਾਮ ‘ਚ ਸ਼ਾਮਲ ਹੋਣ ਦੀ ਚੁਣੌਤੀ ਵੀ ਦਿੱਤੀ ਹੈ। ਦਸ ਦਈਏ ਕਿ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਦੇ ਪਰਿਵਾਰ ‘ਤੇ ਜਲੰਧਰ ਦੇ ਇਕ ਵਿਧਾਇਕ ਰਾਹੀਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਅੰਗੁਰਾਲ ਨੇ ਕਿਹਾ ਸੀ ਕਿ ਮੈਂ 5 ਜੁਲਾਈ ਨੂੰ ਮੁੱਖ ਮੰਤਰੀ ਨੂੰ ਗਵਾਹੀ ਦੇਵਾਂਗਾ। ਇਸ ਦੇ ਜਵਾਬ ‘ਚ 3 ਜੁਲਾਈ ਨੂੰ ਮੁੱਖ ਮੰਤਰੀ ਨੇ ਕਿਹਾ ਸੀ ਕਿ 5 ਜੁਲਾਈ ਦਾ ਉਡੀਕ ਕਿਉਂ ਕਰਨੀ, ਇਹ ਸਬੂਤ ਅੱਜ ਹੀ ਦੇ ਦਿਓ। ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਲੰਧਰ (ਸ਼ੀਤਲ ਅੰਗੁਰਾਲ) ਲੋਕਾਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕੋਈ ਵੀ ਮੁੜ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ। ਲੋਕਤੰਤਰ ਦਾ ਮਜ਼ਾਕ ਸਮਝ ਲਿਆ ਹੈ।

Related Post