post

Jasbeer Singh

(Chief Editor)

Latest update

ਸਿ਼ਵ ਸੈਨਾ ਨੇਤਾਵਾਂ ਨੇ ਕੀਤਾ ਭਜਨ ਗਾਇਕ ਕਨ੍ਹਈਆ ਮਿੱਤਲ ਦਾ ਵਿਰੋਧ ਕਰਦਿਆਂ ਕੋਈ ਵੀ ਪ੍ਰੋਗਰਾਮ ਨਾ ਕੀਤੇ ਜਾਣ ਦੇਣ ਦਾ ਐ

post-img

ਸਿ਼ਵ ਸੈਨਾ ਨੇਤਾਵਾਂ ਨੇ ਕੀਤਾ ਭਜਨ ਗਾਇਕ ਕਨ੍ਹਈਆ ਮਿੱਤਲ ਦਾ ਵਿਰੋਧ ਕਰਦਿਆਂ ਕੋਈ ਵੀ ਪ੍ਰੋਗਰਾਮ ਨਾ ਕੀਤੇ ਜਾਣ ਦੇਣ ਦਾ ਐਲਾਨ ਲੁਧਿਆਣਾ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਬਿਆਨ ਨੂੰ ਲੈ ਕੇ ਜਿੱਥੇ ਪੰਜਾਬ ਵਿੱਚ ਕਨ੍ਹਈਆ ਮਿੱਤਲ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਹਿੰਦੂ ਸੰਗਠਨਾਂ ਅਤੇ ਭਾਜਪਾ ਆਗੂ ਸੋਸ਼ਲ ਮੀਡੀਆ ਉੱਤੇ ਕਨ੍ਹਈਆ ਮਿੱਤਲ ਦੀ ਖੁੱਲ੍ਹ ਕੇ ਆਲੋਚਨਾ ਕਰ ਰਹੇ ਹਨ। ਸ਼ਿਵ ਸੈਨਾ ਦੇ ਇੱਕ ਆਗੂ ਨੇ ਐਲਾਨ ਕੀਤਾ ਹੈ ਕਿ ਕਨ੍ਹਈਆ ਮਿੱਤਲ ਲੁਧਿਆਣਾ ਵਿੱਚ ਇੱਕ ਵੀ ਪ੍ਰੋਗਰਾਮ ਨਹੀਂ ਕਰਨਗੇ। ਦੱਸ ਦਈਏ ਕਿ ਕਨ੍ਹਈਆ ਮਿੱਤਲ ਦੇ ਕਾਂਗਰਸ `ਚ ਸ਼ਾਮਲ ਹੋਣ ਦੇ ਬਿਆਨ ਤੋਂ ਬਾਅਦ ਲੁਧਿਆਣਾ `ਚ ਕਨ੍ਹਈਆ ਮਿੱਤਲ ਖਿਲਾਫ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਲੁਧਿਆਣਾ ਸ਼ਹਿਰ ਦੀਆਂ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਆਗੂ ਕਨ੍ਹਈਆ ਮਿੱਤਲ `ਤੇ ਆਪਣਾ ਗੁੱਸਾ ਕੱਢ ਰਹੇ ਹਨ। ਦੋ ਦਿਨਾਂ ਤੋਂ ਹਿੰਦੂ ਸੰਗਠਨਾਂ ਵਲੋਂ ਸੋਸ਼ਲ ਮੀਡੀਆ `ਤੇ ਕਨ੍ਹਈਆ ਮਿੱਤਲ ਖਿਲਾਫ ਪੋਸਟਾਂ ਲਗਾਤਾਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਭਾਜਪਾ ਨੇਤਾ ਰਸ਼ਮੀ ਅਗਰਵਾਲ ਨੇ ਕਨ੍ਹਈਆ ਮਿੱਤਲ ਨੂੰ ਭਗਵਾਨ ਰਾਮ ਦੀ ਤਰ੍ਹਾਂ ਅਨੁਸ਼ਾਸਿਤ ਰਹਿਣ ਲਈ ਕਿਹਾ ਹੈ। ਉਸਨੂੰ ਇੱਕ ਟਿਕਟ ਦੇ ਲਾਲਚ ਵਿੱਚ ਆਪਣੀ ਸਦੀਵੀ ਜ਼ਿੰਦਗੀ ਨੂੰ ਤੋੜਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦਾ ਨਾਮ ਲੈਣਾ ਬਹੁਤ ਆਸਾਨ ਹੈ ਪਰ ਉਨ੍ਹਾਂ ਦੇ ਬਚਨਾਂ `ਤੇ ਚੱਲਣਾ ਔਖਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਨ੍ਹਈਆ ਮਿੱਤਲ ਨਾਲ ਵੀ ਗੱਲ ਕਰਨਗੇ ।

Related Post