

ਮਿੱਤਲ ਪਰਿਵਾਰ ਨੂੰ ਸਦਮਾ ਸੀਨੀਅਰ ਕੋਸਲਰ ਤੇ ਸਾਬਕਾ ਪ੍ਰਧਾਨ ਨਗਰ ਕੋਸਲ ਰਜਨੀਸ਼ ਸ਼ੈਟੀ ਨਹੀਂ ਰਹੇ ਨਾਭਾ, 20 ਜੂਨ : ਨਾਭਾ ਦੇ ਮਿੱਤਲ ਪਰਿਵਾਰ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਮੌਜੂਦਾ ਕੌਂਸਲਰ ਇਸ ਫਾਨੀ ਸੰਸਾਰ ਨੂੰ ਸਵੇਰੇ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਅਲਵਿਦਾ ਕਹਿੰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਰਜਨੀਸ਼ ਮਿੱਤਲ ਸੈਂਟੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਰਿਆਸਤੀ ਸ਼ਹਿਰ ਨਾਭਾ ਵਿੱਚ ਸੋਗ ਦੀ ਲਹਿਰ ਫੈਲ ਗਈ, ਕਿਉਂ ਜੋ ਸੈਂਟੀ ਮਿੱਤਲ ਸ਼ਹਿਰ ਦੇ ਉੱਘੇ ਸਮਾਜ ਸੇਵੀ ਵਿਅਕਤੀਆਂ ਵਜੋਂ ਜਾਣੇ ਜਾਂਦੇ ਸਨ ਉਹ ਰੋਟਰੀ ਕਲੱਬ ਦੇ ਪ੍ਰਧਾਨ, ਨਗਰ ਕੌਂਸਲ ਨਾਭਾ ਦੇ ਪ੍ਰਧਾਨ ਅਤੇ ਵੱਖ ਵੱਖ ਧਾਰਮਿਕ ਜਥੇਬੰਦੀਆਂ ਦੇ ਪ੍ਰਧਾਨ ਤੇ ਹੋਰ ਅਹੁਦਿਆਂ ਤੇ ਰਹਿ ਕੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਸਨ। ਰਜਨੀਸ਼ ਮਿੱਤਲ ਸੈਂਟੀ ਆਪਣੇ ਪਿੱਛੇ ਪਤਨੀ ਅਤੇ ਇੱਕ ਬੇਟਾ ਤੇ ਇੱਕ ਬੇਟੀ ਨੂੰ ਰੋਂਦੇ ਕਰਲਾਉਂਦੇ ਹੋਏ ਛੱਡ ਗਏ ਹਨ । ਦੱਸਣਯੋਗ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਰਜਨੀਸ਼ ਮਿੱਤਲ ਸੈਂਟੀ ਦੇ ਮਾਤਾ ਪਿਤਾ ਵੀ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ। ਰਜਨੀਸ਼ ਮਿੱਤਲ ਸੈਂਟੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ ਸਮੇਂ ਸਥਾਨਕ ਥੂਹੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ । ਇਸ ਮੋਕੇ ਹਰ ਇੱਕ ਵਿਆਕਤੀ ਦੀਆਂ ਅੱਖਾਂ ਨਮ ਸਨ ।