post

Jasbeer Singh

(Chief Editor)

Latest update

SHOCKED : ਘਰ ਖੜ੍ਹੀ ਗੱਡੀ ਦਾ 107 ਕਿਲੋਮੀਟਰ ਦੂਰ ਕੱਟਿਆ ਟੋਲ, ਕਾਰ ਮਾਲਕ ਨੂੰ ਲੱਗਾ ਝਟਕਾ

post-img

ਭਵਾਨੀਗੜ੍ਹ ਵਿੱਚ ਇਕ ਕਾਰ ਮਾਲਿਕ ਨਾਲ ਨਵਾਂ ਤੇ ਅਨੋਖਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਘਰ ਚ ਖੜ੍ਹੀ ਉਸਦੀ ਕਾਰ ਦਾ 107 ਕਿਲੋਮੀਟਰ ਦੀ ਦੂਰੀ ਦੇ ਟੋਲ ਬੈਰੀਅਰ ਤੇ ਟੋਲ ਕੱਟਿਆ ਗਿਆ। ਹੁਣ ਕਾਰ ਮਾਲਕ ਇਸ ਮਾਮਲੇ ਨੂੰ ਖਪਤਕਾਰ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧੀ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਘਰ ਚ ਖੜ੍ਹੀ ਸੀ । ਭਵਾਨੀਗੜ੍ਹ ਵਿੱਚ ਇਕ ਕਾਰ ਮਾਲਿਕ ਨਾਲ ਨਵਾਂ ਤੇ ਅਨੋਖਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਘਰ ਚ ਖੜ੍ਹੀ ਉਸਦੀ ਕਾਰ ਦਾ 107 ਕਿਲੋਮੀਟਰ ਦੀ ਦੂਰੀ ਦੇ ਟੋਲ ਬੈਰੀਅਰ ਤੇ ਟੋਲ ਕੱਟਿਆ ਗਿਆ। ਹੁਣ ਕਾਰ ਮਾਲਕ ਇਸ ਮਾਮਲੇ ਨੂੰ ਖਪਤਕਾਰ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧੀ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਘਰ ਚ ਖੜ੍ਹੀ ਸੀ । ਸ਼ਨੀਵਾਰ ਸਵੇਰੇ 7.40 ਮਿੰਟ ਤੇ ਕਾਰ ਦੇ ਫਾਸਟੈਗ ਤੋਂ ਕਰੀਬ 107 ਕਿਲੋਮੀਟਰ ਦੂਰ ਲੁਧਿਆਣਾ ਬਾਈਪਾਸ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੇ 215 ਰੁਪਏ ਦੀ ਕਟੌਤੀ ਦਾ ਫੋਨ ਤੇ ਸੰਦੇਸ਼ ਆਇਆ, ਜਿਸਨੂੰ ਦੇਖ ਕੇ ਹੈਰਾਨ ਰਹਿ ਗਏ ਕਿ ਕਿਤੇ ਗੱਡੀ ਚੋਰੀ ਤਾਂ ਨਹੀਂ ਹੋ ਗਈ ਉਹ ਜਲਦੀ ਉੱਠੇ ਅਤੇ ਪਹਿਲਾਂ ਆਪਣੀ ਘਰ ਵਿੱਚ ਖੜ੍ਹੀ ਗੱਡੀ ਚੈੱਕ ਕੀਤੀ ਗੱਡੀ ਠੀਕ-ਠਾਕ ਖੜ੍ਹੀ ਸੀ।ਉਨ੍ਹਾਂ ਦੱਸਿਆ ਕਿ ਉਹ ਇੱਕ ਨਾਮੀ ਨਿੱਜੀ ਕੰਪਨੀ ਦਾ ਫਾਸਟੈਗ ਵਰਤਦੇ ਹਨ ਤੇ ਮੈਸੇਜ ਦੇਖਦੇ ਹੀ ਉਹਨਾਂ ਨੇ ਫਾਸਟੈਗ ਕੰਪਨੀ ਦੇ ਹੈਲਪਲਾਈਨ ਨੰਬਰ ਤੇ ਮਾਮਲੇ ਦੀ ਸ਼ਿਕਾਇਤ ਕੀਤੀ, ਜਿਸ ਤੇ ਕਸਟਮਰ ਕੇਅਰ ਵਾਲਿਆਂ ਨੇ ਉਸ ਕੋਲੋਂ 12 ਤੋਂ 15 ਦਿਨਾਂ ਦਾ ਸਮਾਂ ਮੰਗਿਆ। ਅਜਿਹੇ ਚ ਕੰਪਨੀ ਦੀ ਹੈਲਪਲਾਈਨ ਤੇ ਹੋਈ ਗੱਲਬਾਤ ਤੋਂ ਅਸੰਤੁਸ਼ਟ ਕਾਰ ਮਾਲਕ ਦਾ ਕਹਿਣਾ ਹੈ ਕਿ ਉਹ ਮਾਮਲੇ ਚ ਇਨਸਾਫ ਲਈ ਖਪਤਕਾਰ ਅਦਾਲਤ ਜਾਣਗੇ। ਇੱਥੇ ਇਹ ਦੱਸਣਯੋਗ ਹੈ ਕਿ ਲੋਕਾਂ ਦੇ ਘਰਾਂ ਚ ਖੜ੍ਹੇ ਵਾਹਨਾਂ ਦੇ ਫਾਸਟੈਗ ਤੋਂ ਪੈਸੇ ਕੱਟਣ ਦੀਆਂ ਖਬਰਾਂ ਲਗਾਤਾਰ ਪਹਿਲਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਭਵਾਨੀਗੜ੍ਹ ਦੇ ਨੇੜਲੇ ਪਿੰਡ ਘਰਾਚੋਂ ਦੇ ਇਕ ਵਪਾਰੀ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਦੋਂ ਉਨ੍ਹਾਂ ਦੇ ਘਰ ਗੈਰਾਜ ਚ ਖੜ੍ਹੀ ਕਾਰ ਦੇ ਕਈ ਕਿਲੋਮੀਟਰ ਦੂਰ ਸਥਿਤ ਵੱਖ-ਵੱਖ ਟੋਲ ਪਲਾਜ਼ਿਆਂ ਤੇ ਫਾਸਟੈਗ ਤੋਂ ਦੋ ਵਾਰ ਪੈਸੇ ਕੱਟ ਲਏ ਗਏ ਸਨ।

Related Post