

ਡਿਪਟੀ ਕਮਿਸ਼ਨਰ ਕੈਂਪਸ ਵਿਚ ਗੋਲੀ ਚੱਲੀ ਮੋਗਾ, 10 ਜੁਲਾਈ 2025 : ਪੰਜਾਬ ਦੇ ਸ਼ਹਿਰ ਮੋਗਾ ਦੇ ਡਿਪਟੀ ਕਮਿਸ਼ਨਰ ਕੈਂਪਸ ਵਿਚ ਗੋਲੀ ਚੱਲਣ ਕਾਰਨ ਸੁਰੱਖਿਆ ਗਾਰਦ ਵਿਚ ਤਾਇਨਾਤ ਇਕ ਥਾਣੇਦਾਰ ਦੇ ਗੰਭੀਰ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਖ਼ਮੀ ਏ. ਐਸ. ਆਈ. ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜਿਸਨੂੰ ਇਲਾਜ ਲਈ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਂਚ ਵਿਚ ਗੋਲੀ ਥਾਣੇਦਾਰ ਦੀ ਕਾਰਬਨ ਵਿਚੋਂ ਹੀ ਅਚਾਨਕ ਚੱਲੀ ਉਕਤ ਘਟਨਾਕ੍ਰਮ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗੋਲੀ ਉਕਤ ਏ. ਐਸ. ਆਈ. ਰੈਂਕ ਦੇ ਥਾਣੇਦਾਰ ਦੀ ਕਾਰਬਨ ਵਿਚੋਂ ਹੀ ਅਚਾਨਕ ਚੱਲਣ ਬਾਰੇ ਖੁਲਾਸਾ ਹੋਇਆ ਹੈ। ਗੋਲੀ ਲੱਗਣ ਕਾਰਨ ਥਾਣੇਦਾਰ ਦੀ ਹਾਲਤ ਗੰਭੀਰ ਬਣੀ ਹੋਣ ਦੇ ਚਲਦਿਆਂ ਡਾਕਟਰਾਂ ਵਲੋਂ ਇਕ ਅਪ੍ਰੇਸ਼ਨ ਤਾਂ ਕੀਤਾ ਜਾ ਚੁੱਕਿਆ ਹੈ। ਗੋਲੀ ਚੱਲਣ ਦੀ ਘਟਨਾ ਬਾਰੇ ਪਤਾ ਲੱਗਦਿਆਂ ਹੀ ਪੁਲਸ ਵਿਭਾਗ ਦੇ ਉਚ ਅਧਿਕਾਰੀਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।