
IPL 2024 ਦੀ ਕੁਮੈਂਟਰੀ ਚ ਰੁੱਝੇ, ਹਮਾਇਤੀ ਆਪਣੇ ਘਰਾਂ ਚ ਬੈਠੇ; ਕਾਂਗਰਸ ਕਰ ਸਕਦੀ ਹੈ ਕਾਰਵਾਈ !
- by Aaksh News
- April 21, 2024

ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਕਦੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ੁਮਾਰ ਨਵਜੋਤ ਸਿੰਘ ਸਿੱਧੂ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਤੋਂ ਦੂਰ ਰਹਿ ਕੇ ਇੰਡੀਅਨ ਪ੍ਰੀਮੀਅਰ ਲੀਗ (IPL) ਚ ਕੁਮੈਂਟਰੀ ਕਰਨ ਚ ਰੁੱਝੇ ਹੋਏ ਹਨ। ਉਨ੍ਹਾਂ ਨੂੰ ਸਟਾਰ ਪ੍ਰਚਾਰਕ ਨਾ ਬਣਾਏ ਜਾਣ ਤੋਂ ਨਾਰਾਜ਼ ਉਨ੍ਹਾਂ ਦੇ ਸਮਰਥਕਾਂ ਨੇ ਵੀ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਤੋਂ ਦੂਰੀ ਬਣਾ ਲਈ ਹੈ। ਸਿੱਧੂ ਦੀ ਟੀਮ ਘਰ ਬੈਠੀ ਹੈ।ਕਾਂਗਰਸ ਹਾਈਕਮਾਂਡ ਸਿੱਧੂ ਸਮਰਥਕਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮੂਡ ਚ ਨਹੀਂਇਕ ਤੋਂ ਬਾਅਦ ਇਕ ਆਗੂਆਂ ਦੇ ਪਾਰਟੀ ਛੱਡਣ ਤੋਂ ਬਾਅਦ ਪਹਿਲਾਂ ਹੀ ਰੱਖਿਆਤਮਕ ਮੁਦਰਾ ਚ ਆਈ ਕਾਂਗਰਸ ਪ੍ਰਚਾਰ ਨਾ ਕਰਨ ਵਾਲੇ ਸਿੱਧੂ (Navjot Singh Sidhu) ਦੇ ਸਮਰਥਕਾਂ ਖਿਲਾਫ ਕੋਈ ਕਾਰਵਾਈ ਕਰਨ ਦੇ ਮੂਡ ਚ ਨਹੀਂ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਕਰਨ ਲਈ ਪਾਰਟੀ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਉਨ੍ਹਾਂ ਦੇ ਇਕ ਨਜ਼ਦੀਕੀ ਵਿਅਕਤੀ ਨੇ ਕਿਹਾ ਕਿ ਹਾਈਕਮਾਂਡ ਜਾਣਦੀ ਹੈ ਕਿ ਸਿੱਧੂ ਤੇ ਹੋਰ ਸੂਬਾਈ ਆਗੂਆਂ ਦਾ ਦਾ ਆਪਸ ਚ ਤਾਲਮੇਲ ਨਹੀਂ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਉਨ੍ਹਾਂ ਦੇ ਸਮਰਥਕਾਂ ਤੇ ਕਾਰਵਾਈ ਕਰਨ।ਪਤਨੀ ਦੀ ਖ਼ਰਾਬ ਸਿਹਤ ਕਾਰਨ ਕੁਝ ਦਿਨ ਆਈਪੀਐਲ ਤੋਂ ਬਣਾਈ ਦੂਰੀਜ਼ਿਕਰਯੋਗ ਹੈ ਕਿ ਪਾਰਟੀ ਹਾਈਕਮਾਂਡ ਨੇ ਵੀ ਇਸ ਵਾਰ ਸਿੱਧੂ ਦੀਆਂ ਸੇਵਾਵਾਂ ਨਹੀਂ ਲਈਆਂ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਦਾ ਕੈਂਸਰ ਨਾਲ ਜੂਝਨਾ ਵੀ ਦੱਸਿਆ ਜਾਂਦਾ ਹੈ। ਹਾਲਾਂਕਿ ਸਿੱਧੂ ਇਨ੍ਹੀਂ ਦਿਨੀਂ ਆਈਪੀਐਲ (IPL 2024 News) ਚ ਕੁਮੈਂਟਰੀ ਤਾਂ ਕਰ ਰਹੇ ਹਨ, ਪਰ ਉਹ ਅਕਸਰ ਆਪਣੀ ਪਤਨੀ ਦੀ ਦੇਖਭਾਲ ਕਰਨ ਲਈ ਵੀ ਆਉਂਦੇ ਹਨ। ਜਿਵੇਂ ਕਿ ਹਾਲ ਹੀ ਚ ਜਦੋਂ ਉਨ੍ਹਾਂ ਦੀ ਪਤਨੀ ਦਾ ਅਪਰੇਸ਼ਨ ਹੋਇਆ ਸੀ ਤਾਂ ਸਿੱਧੂ ਨੇ ਕੁਝ ਦਿਨਾਂ ਲਈ ਕੁਮੈਂਟਰੀ ਤੋਂ ਦੂਰੀ ਬਣਾਈ ਰੱਖੀ ਸੀ।ਜਦੋਂ ਉਨ੍ਹਾਂ ਦੀ ਪਤਨੀ ਘਰ ਪਰਤ ਆਈ ਤਾਂ ਹਾਲ-ਚਾਲ ਜਾਣਨ ਲਈ ਸਿੱਧੂ ਦੇ ਸਮਰਥਕ ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਤੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਪਟਿਆਲਾ ਸਥਿਤ ਉਨ੍ਹਾਂ ਦੇ ਘਰ ਗਏ। ਜਿੱਥੇ ਸਿੱਧੂ ਦੇ ਚੋਣ ਪ੍ਰਚਾਰ ਚ ਆਉਣ ਨੂੰ ਲੈ ਕੇ ਲੰਬੀ ਚਰਚਾ ਹੋਈ। ਸਮਰਥਕਾਂ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਜੇਕਰ ਸਿੱਧੂ ਚੋਣ ਪ੍ਰਚਾਰ ਲਈ ਨਹੀਂ ਜਾਂਦੇ ਤਾਂ ਉਹ ਵੀ ਉਮੀਦਵਾਰਾਂ ਦੇ ਹੱਕ ਚ ਨਹੀਂ ਜਾਣਗੇ।