
Sidhu Moosewala Murder Case : 27 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ, 20 ਮਈ ਤੋਂ ਚੱਲੇਗਾ ਟ੍ਰਾਇਲ
- by Aaksh News
- May 2, 2024

ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮੰਗਲਵਾਰ ਨੂੰ ਮਾਨਸਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰੀ ਸਿੰਘ ਗਰੇਵਾਲ ਦੀ ਅਦਾਲਤ ਨੇ 27 ਮੁਲਜ਼ਮਾਂ ’ਤੇ ਦੋਸ਼ ਆਇਦ ਕਰ ਦਿੱਤੇ। ਹੁਣ ਅਗਲੀ ਤਾਰੀਕ 20 ਮਈ ਤੈਅ ਕੀਤੀ ਗਈ। ਓਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ’ਤੇ ਤਸੱਲੀ ਪ੍ਰਗਟਾਈ ਹੈ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮੰਗਲਵਾਰ ਨੂੰ ਮਾਨਸਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਹਰੀ ਸਿੰਘ ਗਰੇਵਾਲ ਦੀ ਅਦਾਲਤ ਨੇ 27 ਮੁਲਜ਼ਮਾਂ ’ਤੇ ਦੋਸ਼ ਆਇਦ ਕਰ ਦਿੱਤੇ। ਹੁਣ ਅਗਲੀ ਤਾਰੀਕ 20 ਮਈ ਤੈਅ ਕੀਤੀ ਗਈ। ਓਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ’ਤੇ ਤਸੱਲੀ ਪ੍ਰਗਟਾਈ ਹੈ। ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ 31 ਜਣਿਆਂ ਖਿਲਾਫ਼ ਮਾਨਸਾ ਦੀ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ। ਇਸ ਚਲਾਨ ’ਚ ਸ਼ਾਮਲ ਜਗਰੂਪ ਸਿੰਘ ਰੂਪਾ, ਮਨਪ੍ਰੀਤ ਮੰਨੂ ਅੰਮ੍ਰਿਤਸਰ ’ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਮਨਮੋਹਨ ਸਿੰਘ ਮੋਹਣਾ ਤੇ ਮਨਦੀਪ ਸਿੰਘ ਤੂਫ਼ਾਨ ਗੋਇੰਦਵਾਲ ਸਾਹਿਬ ਜੇਲ੍ਹ ’ਚ ਗੈਂਗਸਟਰਾਂ ਦੀ ਆਪਸੀ ਲੜਾਈ ਦੌਰਾਨ ਮਾਰੇ ਗਏ ਸਨ। ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਚਰਨਜੀਤ ਤੇ ਜਗਤਾਰ ਸਿੰਘ ਨੇ ਡਿਸਚਾਰਜ ਕਰਨ ਦੀਆਂ ਅਰਜ਼ੀਆਂ ਦੇ ਕੇ ਖ਼ੁਦ ਨੂੰ ਇਸ ਮਾਮਲੇ ’ਚ ਬੇਕਸੂਰ ਦੱਸਿਆ ਸੀ। ਹਾਲਾਂਕਿ ਬਹਿਸ ਤੋਂ ਬਾਅਦ ਅਰਜ਼ੀਆਂ ਖ਼ਾਰਜ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਬਾਕੀ ਜਿਹੜੇ 27 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ। ਇਨ੍ਹਾਂ ’ਤੇ ਅਦਾਲਤ ਨੇ ਚਾਰਜ ਫ਼ਰੇਮ ਕਰ ਦਿੱਤੇ ਹਨ। ਹੁਣ ਇਸ ਕੇਸ ਦਾ ਟਰਾਇਲ 20 ਮਈ ਤੋਂ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਨੇੜੇ ਪਿੰਡ ਜਵਾਹਰਕੇ ਵਿਖੇ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ''ਅੱਜ ਦਾ ਦਿਨ ਮਨ ਨੂੰ ਸਕੂਨ ਦੇਣ ਵਾਲਾ ਹੈ। ਅੱਜ ਪਹਿਲੀ ਵਾਰ ਦਿਲ ਨੂੰ ਖੁਸ਼ੀ ਮਿਲੀ ਹੈ, ਕਿਉਂਕਿ ਕੇਸ ਇਨਸਾਫ਼ ਮਿਲਣ ਵਾਲੇ ਪਾਸੇ ਤੁਰਿਆ ਹੈ।''