

ਇੱਥੋਂ ਨੇੜਲੇ ਪਿੰਡ ਨਸਰਾਲੀ ਵਿੱਚ ਸ਼ਹੀਦ ਬਾਬਾ ਹਰੀ ਸਿੰਘ ਸਪੋਰਟਸ ਕਲੱਬ ਵੱਲੋਂ ਨਗਰ ਵਾਸੀਆਂ ਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਦੋ ਰੋਜ਼ਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਵਿੱਚ 250 ਦੇ ਕਰੀਬ ਟੀਮਾਂ ਨੇ ਭਾਗ ਲਿਆ। ਪ੍ਰਬੰਧਕਾਂ ਮੁਤਾਬਕ ਅੰਡਰ-19 ਵਰਗ ਵਿੱਚ ਭੈਣੀ ਅਰੋੜਾ ਦੀ ਟੀਮ ਨੇ ਪਹਿਲਾ ਤੇ ਕੋਟ ਮੰਡਿਆਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-16 ’ਚ ਦਾਊਮਾਜਰਾ ਦੀ ਟੀਮ ਪਹਿਲੇ ਅਤੇ ਘਵੱਦੀ ਦੀ ਟੀਮ ਦੋਇਮ ਰਹੀ। ਇਸ ਮੌਕੇ ਲੜਕੀਆਂ ਦਾ ਫੁਟਬਾਲ ਦਾ ਸ਼ੋਅ ਮੈਚ ਹੋਇਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਕੀਤੀ ਗਈ। ਇਸ ਮੌਕੇ ਕੋਆਰਡੀਨੇਟਰ ਜਗਤਾਰ ਸਿੰਘ ਰਤਨਹੇੜੀ, ਬਲਾਕ ਪ੍ਰਧਾਨ ਅਵਤਾਰ ਸਿੰਘ ਦਹੇੜੂ, ਪੀਏ ਮਹੇਸ਼ ਕੁਮਾਰ, ਯੂਥ ਪ੍ਰਧਾਨ ਗੁਰਸ਼ੀਰਤ ਸਿੰਘ, ਪ੍ਰਧਾਨ ਜਤਿੰਦਰਜੋਤ ਸਿੰਘ ਜੋਤੀ, ਪ੍ਰਧਾਨ ਸੁਰਿੰਦਰ ਸਿੰਘ, ਡਾ. ਬਲਵੰਤ ਸਿੰਘ ਨੰਬਰਦਾਰ, ਅਮਰਿੰਦਰ ਸਿੰਘ ਰੰਧਾਵਾ, ਮਨਦੀਪ ਸਿੰਘ, ਹਰਦੀਪ ਸਿੰਘ ਨਸਰਾਲੀ, ਜਗਤਾਰ ਸਿੰਘ, ਲੱਖੀ ਮੋਟਰਜ਼ ਆਦਿ ਹਾਜ਼ਰ ਸਨ। ਇਸ ਮੇਲੇ ’ਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਵੀ ਸ਼ਿਰਕਤ ਕੀਤੀ।