
ਕਾਰ ਤੇ ਦਰੱਖਤ ਡਿੱਗਣ ਨਾਲ ਕਾਰ ਸਵਾਰ ਿਿਵਚ ਛੇ ਬੱਚੇ ਹੋਏ ਫੱਟੜ
- by Jasbeer Singh
- September 3, 2025

ਕਾਰ ਤੇ ਦਰੱਖਤ ਡਿੱਗਣ ਨਾਲ ਕਾਰ ਸਵਾਰ ਿਿਵਚ ਛੇ ਬੱਚੇ ਹੋਏ ਫੱਟੜ ਹਰਿਆਣਾ, 3 ਸਤੰਬਰ 2025 : ਹਰਿਆਣਾ ਦੇ ਸ਼ਹਿਰ ਪੰਚਕੂਲਾ ਵਿੱਚ ਇੱਕ ਸਕੂਲ ਦੇ ਬਾਹਰ ਸਕੂਲੀ ਬੱਚਿਆਂ ਨਾਲ ਭਰੀ ਕਾਰ `ਤੇ ਇੱਕ ਵੱਡਾ ਦਰੱਖਤ ਡਿੱਗਣ ਕਰਕੇ ਕਾਰ ਵਿੱਚ 6 ਸਕੂਲੀ ਬੱਿਿਚਆਂ ਨੂੰ ਜ਼ਖ਼ਮੀ ਹੋਣ ਤੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਕਿਥੇ ਵਾਪਰੀ ਹੈ ਘਟਨਾ ਕਾਰ ਤੇ ਦਰੱਖਤ ਡਿੱਗਣ ਵਾਲੀ ਘਟਨਾ ਸਤਲੁਜ ਪਬਲਿਕ ਸਕੂਲ ਸੈਕਟਰ 4, ਪੰਚਕੂਲਾ ਸਾਹਮਣੇ ਵਾਪਰੀ ਹੈ।ਬੱਚਿਆਂ ਦੇ ਪਿਤਾ ਆਨੰਦ ਅਤਰੀ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ ਸਤਲੁਜ ਪਬਲਿਕ ਸਕੂਲ, ਸੈਕਟਰ 4, ਪੰਚਕੂਲਾ ਸਾਹਮਣੇ ਵਾਪਰੀ ਹੈ। ਉੁਨ੍ਹਾਂ ਦੱਸਿਆ ਕਿ ਆਨੰਦ ਅਤਰੀ ਦਾ ਭਰਾ ਅਨੂਪ ਅਤਰੀ ਪੰਚਕੂਲਾ ਦੇ ਸੈਕਟਰ 4 ਵਿੱਚ ਸਥਿਤ ਸਤਲੁਜ ਪਬਲਿਕ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਆਇਆ ਸੀ । ਇਸ ਦੌਰਾਨ ਸਕੂਲ ਦੇ ਬਾਹਰ ਇੱਕ ਵੱਡਾ ਦਰੱਖਤ ਕਾਰ `ਤੇ ਡਿੱਗ ਗਿਆ। ਹਾਦਸੇ ਦੌਰਾਨ ਅਨੂਪ ਅਤਰੀ ਅਤੇ 6 ਬੱਚੇ ਕਾਰ ਵਿੱਚ ਸਨ। ਜਿਸ ਵਿੱਚ ਆਨੰਦ ਅਤਰੀ ਦੇ ਦੋ ਬੱਚੇ ਅਤੇ ਉਸਦੇ ਭਰਾ ਅਨੂਪ ਅਤਰੀ ਦੇ ਦੋ ਬੱਚੇ ਅਤੇ ਉਸਦੀ ਭੈਣ ਦੇ ਦੋ ਬੱਚੇ ਕਾਰ ਵਿੱਚ ਸਨ।