July 6, 2024 01:35:23
post

Jasbeer Singh

(Chief Editor)

Patiala News

ਸੁਨਾਮ-ਬਖਸ਼ੀਵਾਲਾ ਸੜਕ ਦੀ ਖਸਤਾ ਹਾਲਤ ਖ਼ਿਲਾਫ਼ ਨਾਅਰੇਬਾਜ਼ੀ

post-img

ਸੁਨਾਮ ਤੋਂ ਬਖਸ਼ੀਵਾਲਾ ਜਾਣ ਵਾਲੀ ਟੁੱਟੀ ਹੋਈ ਸੜਕ ’ਤੇ ਹੋਈ ਹਾਦਸੇ ਵਿੱਚ ਸਵੇਰੇ ਪਹਿਲਾਂ ਇੱਕ ਕਾਰ ਅਤੇ ਬਾਅਦ ਦੁਪਿਹਰ ਐੱਸ.ਯੂ.ਐੱਸ. ਕੰਪਨੀ ਦੀ ਪ੍ਰਾਈਵੇਟ ਬੱਸ ਖੱਡੇ ਵਿੱਚ ਡਿੱਗ ਪਈ। ਇਸ ਮੌਕੇ ਸੀ.ਪੀ.ਆਈ. (ਐੱਮ) ਦੇ ਤਹਿਸੀਲ ਸੁਨਾਮ ਦੇ ਸਕੱਤਰ ਵਰਿੰਦਰ ਕੌਸ਼ਿਕ, ਸੈਕਟਰੀ ਮੇਜਰ ਸਿੰਘ, ਦਰਸ਼ਨ ਸਿੰਘ, ਚੰਚਲ ਕੁਮਾਰ, ਕਾਲਾ ਸਿੰਘ ਤੇ ਬਲਜੋਤ ਸਿੰਘ ਨੇ ਕਿਹਾ ਕਿ ਇਹ ਹਾਦਸਾ ਦਿਨ ਦੇ ਸਮੇਂ ਵਾਪਰਿਆ ਪਰੰਤੂ ਜੇਕਰ ਇਹ ਹਾਦਸਾ ਰਾਤ ਦੇ ਹਨੇਰੇ ਵਿੱਚ ਵਾਪਰਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਮੌਕੇ ਸਥਾਨਕ ਲੋਕਾਂ ਵੱਲੋਂ ਪਹਿਲਾਂ ਕਾਰ ਨੂੰ ਅਤੇ ਬਾਅਦ ਵਿੱਚ ਬੱਸ ਨੂੰ ਖੱਡੇ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ। ਇਸ ਮੌਕੇ ਰੋਹ ’ਚ ਆਏ ਲੋਕਾਂ ਵੱਲੋਂ ਸੀਵਰੇਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਟੁੱਟੀ ਹੋਈ ਸੜਕ ਦੀ ਸਰਕਾਰ ਤੋਂ ਤੁਰੰਤ ਮੁਰੰਮਤ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੀ.ਪੀ.ਆਈ.ਐਮ. ਦੇ ਤਹਿਸੀਲ ਸੁਨਾਮ ਦੇ ਸਕੱਤਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ ਕਿ ਪਿਛਲੇ ਲਗਭਗ 6 ਮਹੀਨਿਆਂ ਤੋਂ ਸਥਾਨਕ ਲੋਕ ਅਤੇ ਵਾਹਨ ਚਾਲਕ ਇਸ ਟੁੱਟੀ ਹੋਈ ਬਖਸ਼ੀਵਾਲਾ ਸੜਕ ਤੋਂ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਵੱਲੋਂ ਟੁੱਟੀ ਹੋਈ ਬਖਸ਼ੀਵਾਲਾ ਸੜਕ ਦੇ ਖੱਡੇ ਤੇ ਹਾਦਸਿਆਂ ਨੂੰ ਵਾਪਰਨ ਤੋਂ ਰੋਕਣ ਲਈ ਕੋਈ ਵੀ ਸਾਵਧਾਨੀ ਵਾਲਾ ਬੋਰਡ ਨਹੀਂ ਲਗਾਇਆ ਗਿਆ ਅਤੇ ਨਾ ਹੀ ਇਸ ਰਸਤੇ ਨੂੰ ਰੋਕਣ ਲਈ ਕੋਈ ਪ੍ਰਬੰਧ ਕੀਤਾ ਗਿਆ। ਉਨ੍ਹਾਂ ਇਸ ਸੜਕ ਦੀ ਤੁਰੰਤ ਕਰਵਾਉਣ ਦੀ ਮੰਗ ਕੀਤੀ।

Related Post