July 6, 2024 01:31:55
post

Jasbeer Singh

(Chief Editor)

Patiala News

ਸਨੌਰ ਹਲਕੇ ਵਾਲਿਓ! ਤੁਹਾਡੇ ਤੋਂ ਮੁੜ ਵੱਡੀ ਲੀਡ ਦੀ ਆਸ: ਪ੍ਰਨੀਤ ਕੌਰ

post-img

ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਅੱਜ ਸਨੌਰ ਵਿਧਾਨ ਸਭਾ ਹਲਕੇ ਦੇ ’ਚ ਪੈਂਦੇ ਪ੍ਰੇਮ ਬਾਗ ਪੈਲੇਸ ’ਚ ਚੋਣ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਭਾਵੇਂ ਹੁਣ ਇਸ ਦਾ ਨਾਮ ਸਨੌਰ ਪੈ ਗਿਆ, ਪਰ ਪਹਿਲਾਂ ਇਸ ਹਲਕੇ ਦੇ ਨਾਮ ਡਕਾਲਾ ਹੋਇਆ ਕਰਦਾ ਸੀ, ਜਿੱਥੋਂ ਉਨ੍ਹਾਂ ਦੇ ਸਹੁਰਾ ਤੇ ਪਟਿਆਲਾ ਦੇ ਮਾਹਾਰਾਜਾ ਯਾਦਵਿੰਦਰ ਸਿੰਘ ਵੀ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਕੇ ਵਿਧਾਇਕ ਬਣੇ ਸਨ ਤੇ ਪਿਛਲੀ ਵਾਰ ਇਸੇ ਹਲਕੇ ਨੇ ਉਨ੍ਹਾਂ ਨੂੰ ਵੀ ਪਟਿਆਲਾ ਸੰਸਦੀ ਸੀਟ ਦੇ ਸਮੂਹ ਅੱਠ ਵਿਧਾਨ ਸਭਾਈ ਹਲਕਿਆਂ ਵਿੱਚੋਂ ਸਭ ਤੋਂ ਵੱਧ, 42 ਹਜ਼ਾਰ ਵੋਟਾਂ ਦੀ ਲੀਡ ਦਿਵਾਈ ਸੀ। ਇਸੇ ਹਵਾਲੇ ਨਾਲ ਪ੍ਰਨੀਤ ਕੌਰ ਨੇ ਐਤਕੀ ਵੀ ਸਨੌਰ ਹਲਕੇ ਵਿਚੋਂ ਪਹਿਲਾਂ ਦੀ ਤਰਾਂ ਸਭ ਤੋਂ ਵੱਡੀ ਲੀਡ ਮਿਲਣ ਦੀ ਆਸ ਜਤਾਈ। ਉਨ੍ਹਾਂ ਸਨੌਰ ਇਲਾਕੇ ਦੇ ਵਿਕਾਸ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦਾ ਵਾਅਦਾ ਕਰਦਿਆਂ ਯਾਦ ਕਰਵਾਇਆ ਕਿ ਵਾਰਡਰ ਰੋਡ ਆਰਗੇਨਾਈਜ਼ੇਸ਼ਨ ਕਿਸੇ ਵੀ ਕੀਮਤ ’ਤੇ ਦੱਖਣੀ ਬਾਈਪਾਸ ਨਾਲ ਸਨੌਰ ਰੋਡ ਨੂੰ ਲਿੰਕ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਲਾਕਾ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ, ਬੀਆਰਓ ਤੋਂ ਸਨੌਰ ਰੋਡ ’ਤੇ ਇੱਕ ਨਹੀਂ, ਸਗੋਂ ਦੋ ਲਿੰਕ ਸੜਕਾਂ ਬਣਾ ਕੇ ਸਮੁੱਚੇ ਇਲਾਕੇ ਨੂੰ ਚੰਡੀਗੜ੍ਹ-ਸੰਗਰੂਰ ਹਾਈਵੇਅ ਨਾਲ ਜੋੜ ਦਿੱਤਾ। ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਵਿਰੁੱਧ ਪ੍ਰਦਰਸ਼ਨ ਭਾਜਪਾ ਉਮੀਦਵਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਿਸਾਨ। ਜਦੋਂ ਪ੍ਰਨੀਤ ਕੌਰ ਪ੍ਰੇਮ ਬਾਗ ਪੈਲੇਸ ’ਚ ਪਹੁੰਚੇ ਤਾਂ ਕਿਸਾਨਾਂ ਨੇ ਕਾਲ਼ੇ ਝੰਡੇ ਦਿਖਾ ਕੇ ਉਨ੍ਹਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਪਰ ਇਸ ਦੌਰਾਨ ਕੋਈ ਵੀ ਕਿਸਾਨ ਉਨ੍ਹਾਂ ਦੀ ਗੱਡੀ ਦੇ ਮੂਹਰੇ ਨਹੀਂ ਹੋਇਆ, ਬਲਕਿ ਉਨ੍ਹਾਂ ਨੇ ਇੱਕ ਪਾਸੇ ਖੜ੍ਹ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀਕੇਯੂ (ਸ਼ਾਦੀਪੁਰ) ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਤੇ ਕੇਕੇਯੂ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਸਮੇਤ ਬੀਕੇਯੂ ਰਾਜੇਵਾਲ਼ ਦੇ ਨੁਮੁਇੰਦੇ ਵੀ ਮੌਜੂਦ ਰਹੇ। ਪਰ ਨਾਅਰੇਬਾਜੀ ਕਰਨ ਮਗਰੋਂ ਉਹ ਵਾਪਸ ਚਲੇ ਗਏ।

Related Post