
National
0
ਪਰਿਵਾਰ ਨੂੰ ਤੋੜਨ ਵਾਲਿਆਂ ਨੂੰ ਸਮਾਜ ਪਸੰਦ ਨਹੀਂ ਕਰਦਾ : ਅਜੀਤ ਪਵਾਰ
- by Jasbeer Singh
- September 9, 2024

ਪਰਿਵਾਰ ਨੂੰ ਤੋੜਨ ਵਾਲਿਆਂ ਨੂੰ ਸਮਾਜ ਪਸੰਦ ਨਹੀਂ ਕਰਦਾ : ਅਜੀਤ ਪਵਾਰ ਗੜ੍ਹਚਿਰੌਲੀ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ‘ਸਮਾਜ ਪਰਿਵਾਰਾਂ ’ਚ ਦਰਾਰਾਂ ਪਸੰਦ ਨਹੀਂ ਕਰਦਾ’ ਅਤੇ ਉਨ੍ਹਾਂ ਨੇ ਇਸ ਗੱਲ ਦਾ ਅਹਿਸਾਸ ਕੀਤਾ ਤੇ ਪਹਿਲਾਂ ਹੀ ਆਪਣੀ ਗਲਤੀ ਸਵੀਕਾਰ ਕਰ ਲਈ ਹੈ। ਉਨ੍ਹਾਂ ਨੇ ਸ਼ਪੱਸ਼ਟ ਤੌਰ ’ਤੇ ਇਹ ਟਿੱਪਣੀ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਆਪਣੀ ਪਤਨੀ ਸੁਨੇਤਰਾ ਅਤੇ ਆਪਣੇ ਚਾਚੇ ਦੀ ਧੀ ਸੁਪ੍ਰਿਆ ਸੂਲੇ ਵਿਚਾਲੇ ਮੁਕਾਬਲੇ ਦੇ ਸਬੰਧ ’ਚ ਕੀਤੀ ਹੈ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਜਦੋਂ ਐੱਨਸੀਪੀ ਆਗੂ ਅਜੀਤ ਪਵਾਰ ਨੇ ਜਨਤਕ ਤੌਰ ’ਤੇ ਇਹ ਗੱਲ ਕਬੂਲੀ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਐੱਨਸੀਪੀ (ਐੱਸਪੀ) ਦੀ ਆਗੂ ਸੁਪ੍ਰਿਆ ਸੂਲੇ (ਸ਼ਰਦ ਪਵਾਰ ਦੀ ਬੇਟੀ) ਖ਼ਿਲਾਫ਼ ਚੋਣ ਲੜਾ ਕੇ ਗਲਤੀ ਕੀਤੀ ਸੀ ਅਤੇ ਕਿਹਾ, ‘‘ਸਿਆਸਤ ਘਰ ਵਿੱਚ ਦਾਖਲ ਨਹੀਂ ਹੋਣੀ ਚਾਹੀਦੀ।