post

Jasbeer Singh

(Chief Editor)

crime

ਘਰੇਲੂ ਕਲੇਸ਼ ਦੇ ਚੱਲਦਿਆਂ ਪੁੱਤਰ ਦੇ ਵੱਲੋਂ ਪਿਉ ਦਾ ਇੱਟਾ ਮਾਰ ਮਾਰ ਕੇ ਕੀਤਾ ਕਤਲ

post-img

ਘਰੇਲੂ ਕਲੇਸ਼ ਦੇ ਚੱਲਦਿਆਂ ਪੁੱਤਰ ਦੇ ਵੱਲੋਂ ਪਿਉ ਦਾ ਇੱਟਾ ਮਾਰ ਮਾਰ ਕੇ ਕੀਤਾ ਕਤਲ ਨਾਭਾ, 14 ਅਪ੍ਰੈਲ : ਅੱਜ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਦੁਲੱਦੀ ਸਥਿਤ ਡੱਲਾ ਕਲੋਨੀ 'ਚ ਰਹਿਣ ਵਾਲੇ 70 ਸਾਲਾਂ ਸਾਹਿਬ ਸਿੰਘ ਦਾ ਘਰੇਲੂ ਕਲੇਸ਼ ਦੇ ਚਲਦਿਆਂ ਪੁੱਤਰ ਕੁਲਦੀਪ ਸਿੰਘ ਦੇ ਵੱਲੋਂ ਇੱਟਾਂ ਮਾਰ ਮਾਰ ਕੇ ਆਪਣੇ ਪਿਓ ਸਾਹਿਬ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਸਾਨੂੰ ਇਤਲਾਅ ਮਿਲੀ ਸੀ, ਘਰੇਲੂ ਕਲੇਸ਼ ਦੇ ਚਲਦਿਆਂ ਪੁੱਤਰ ਕੁਲਦੀਪ ਸਿੰਘ ਵੱਲੋਂ ਆਪਣੇ 70 ਸਾਲਾਂ ਪਿਉ ਸਾਹਿਬ ਸਿੰਘ ਦਾ ਇੱਟਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੋ ਕਿ ਮ੍ਰਿਤਕ ਦਾ ਪੁੱਤਰ ਹੈ ਉਨਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦਾ ਨਾਮ ਸਾਹਿਬ ਸਿੰਘ ਹੈ ਅਤੇ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜੋ ਕਿ ਮ੍ਰਿਤਕ ਦਾ ਪੁੱਤਰ ਹੈ ਉਸ ਦਾ ਨਾਮ ਕੁਲਦੀਪ ਸਿੰਘ ਹੈ । ਇਨਚਾਰਜ ਸਮਰਾਉ ਨੇ ਕਿਹਾ ਕਿ ਮ੍ਰਿਤਕ ਸਾਹਿਬ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਗਈ ।

Related Post