ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦਾ 23 ਜੂਨ ਨੂੰ ਵਿਆਹ ਹੋਣ ਵਾਲਾ ਹੈ। ਵਿਆਹ ਦੇ ਸੁਭਾਗੇ ਦਿਨ ਲਈ ਸਮਾਗਮ ਵਾਲੀ ਥਾਂ ਮੁੰਬਈ ਦੇ ‘ਬਾਸਟੀਅਨ-ਐਟ ਦਾ ਟੌਪ’ ਰੈਸਟੋਰੈਂਟ ਨੂੰ ਖੂਬ ਸਵਾਰਿਆ ਸਜਾਇਆ ਜਾ ਰਿਹਾ ਹੈ ਇਥੇ ਸਜਾਵਟ ਲਈ ਵਿਸ਼ੇਸ਼ ਤੌਰ ’ਤੇ ਹਾਥੀ ਦੰਦ ਅਤੇ ਸਫੈਦ ਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇੱਕ ਸੂਤਰ ਨੇ ਦੱਸਿਆ ਕਿ ਸਮਾਗਮ ਵਾਲੀ ਰਾਤ ਦੇ ਭੋਜਨ ਦਾ ਵੇਰਵਾ ਗੁਪਤ ਰੱਖਿਆ ਗਿਆ ਹੈ। ਸਮਾਗਮ ਦਾ ਥੀਮ ਹਾਥੀ ਦੰਦ ਅਤੇ ਸਫੈਦ ਰੰਗ ਰੱਖਿਆ ਗਿਆ ਹੈ। ਭਰੋਸੇਯੋਗ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਸਮਾਗਮ ਵਾਲੀ ਥਾਂ ਕਰੀਬ ਸੌ ਫੋਟੋਗਰਾਫ਼ਰਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜੋੜੇ ਦਾ ਵਿਆਹ ਵਾਲਾ ਆਡੀਓ ਸੱਦਾ ਪੱਤਰ ਵਾਇਰਲ ਹੋਇਆ ਸੀ। ਸੱਦਾ ਪੱਤਰ ਵਿੱਚ ਬਰਫ਼ ਨਾਲ ਢਕੇ ਪਹਾੜਾਂ ਵਿੱਚ ਜੋੜੇ ਦੀ ਤਸਵੀਰ ਸੀ। ਤਸਵੀਰ ਕਿਸੇ ਰਸਾਲੇ ਦੇ ਸਰਵਰਕ ਦਾ ਭੁਲੇਖਾ ਪਾ ਰਹੀ ਸੀ। ਇਸ ਵਿੱਚ ਕਈ ਸੰਦੇਸ਼ ਸਨ ਜਿਨ੍ਹਾਂ ਵਿੱਚ ਲਿਖਿਆ ਸੀ, ‘ਅਸੀਂ ਇਸ ਨੂੰ ਅਧਿਕਾਰਿਤ ਬਣਾ ਰਹੇ ਹਾਂ! ਇਹ ਵੀ ਸਪੱਸ਼ਟ ਕੀਤਾ ਕਿ ਅਫ਼ਵਾਹਾਂ ਸੱਚ ਸਨ।’ ਸੰਦੇਸ਼ ਦੀ ਸ਼ੁਰੂਆਤ ਸੋਨਾਕਸ਼ੀ ਦੀ ਆਵਾਜ਼ ਨਾਲ ਹੋਈ, ‘ਸਾਡੇ ਸਾਰੇ ਆਕਰਸ਼ਕ, ਤਕਨੀਕ ਪ੍ਰੇਮੀ ਅਤੇ ਜਾਸੂਸ ਦੋਸਤਾਂ ਅਤੇ ਪਰਿਵਾਰਾਂ ਨੂੰ, ਜੋ ਇਸ ਪੇਜ ’ਤੇ ਆਉਣ ਵਿੱਚ ਕਾਮਯਾਬ ਰਹੇ, ਨਮਸਤੇ।’ ਜ਼ਹੀਰ ਨੇ ਫੇਰ ਆਡੀਓ ਸੁਨੇਹੇ ਵਿੱਚ ਕਿਹਾ, ‘ਪਿਛਲੇ ਸੱਤ ਸਾਲਾਂ ਤੋਂ ਅਸੀਂ ਇਕੱਠੇ ਹਾਂ। ਸਾਰਿਆਂ ਦੇ ਪਿਆਰ ਅਤੇ ਖੁਸ਼ੀ ਸਦਕਾ ਅੱਜ ਇਹ ਪਲ ਨਸੀਬ ਹੋਇਆ ਹੈ।’ ਸੋਨਾਕਸ਼ੀ ਅਤੇ ਜ਼ਹੀਰ ਨੇ ਸੁਨੇਹੇ ਦੇ ਅੰਤ ਵਿੱਚ ਕਿਹਾ ਕਿ ਇਹ ਉਹ ਪਲ ਹਨ ਜਿੱਥੇ ਅਸੀਂ ਇੱਕ ਦੂਜੇ ਦੇ ਕਥਿਤ ਪ੍ਰੇਮਿਕਾ ਅਤੇ ਪ੍ਰੇਮੀ ਹੋਣ ਤੋਂ ਅੱਗੇ ਵਧਦੇ ਹਾਂ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.