go to login
post

Jasbeer Singh

(Chief Editor)

Entertainment

PBKS vs DC: ਮੋਹਾਲੀ ਦੇ ਨਵੇਂ ਸਟੇਡੀਅਮ ਚ ਪਹਿਲਾ ਮੈਚ, ਸੋਨਮ ਬਾਜਵਾ ਲਾਏਗੀ ਰੌਣਕਾਂ

post-img

ਦਿੱਲੀ ਕੈਪੀਟਲਜ਼ ਸ਼ਨੀਵਾਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਆਈਪੀਐਲ 2024 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਹ ਮੈਚ ਮੋਹਾਲੀ ਦੇ ਮੱਲਾਂਪੁਰ ਵਿੱਚ ਖੇਡਿਆ ਜਾਵੇਗਾ। ਇਹ ਸਟੇਡੀਅਮ ਹਾਲ ਹੀ ਬਣ ਕੇ ਤਿਆਰ ਹੋਇਆ ਹੈ। ਇਸੀ ਵਿਚਾਲੇ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਦਾ ਬਿਆਨ ਸ਼ਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਨਵੇਂ ਸਟੇਡੀਅਮ ਵਿੱਚ ਨਵੀਂ ਸ਼ੁਰੂਆਤ ਹੋਵੇਗੀ। ਇਸ ਦੌਰਾਨ ਸੋਨਮ ਬਾਜਵਾ ਲਾਈਵ ਡਾਂਸ ਵੀ ਖਾਸ ਹੋਵੇਗਾ। ਅਦਾਕਾਰਾ ਮੈਚ ਤੋਂ ਪਹਿਲਾਂ ਸ਼ਾਨਦਾਰ ਪਰਫਾਰਮਸ ਨਾਲ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚੇਗੀ।ਮਹਿਤਾ ਨੇ ਕਿਹਾ ਕਿ ਸਾਡੀ ਟੀਮ ਨੇ ਨਵਾਂ ਸਟੇਡੀਅਮ ਬਣਾਉਣ ਦਾ ਜੋ ਵਾਅਦਾ ਕੀਤਾ ਸੀ, ਉਹ ਪੂਰਾ ਹੋ ਗਿਆ ਹੈ। ਨਵੇਂ ਸਟੇਡੀਅਮ ਵਿੱਚ ਪ੍ਰਸ਼ੰਸਕਾਂ ਅਤੇ ਮੈਂਬਰਾਂ ਲਈ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਕੀਤੀਆਂ ਜਾਣੀਆਂ ਹਨ। ਅੱਜ ਮੁੱਲਾਂਪੁਰ ਵਿੱਚ ਪਹਿਲਾ ਮੈਚ ਹੈ, ਬਾਕੀ 4 ਮੈਚ ਅਜੇ ਖੇਡੇ ਜਾਣੇ ਹਨ। ਅਸੀਂ ਕੁਝ ਹੋਰ IPL ਮੈਚ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।ਦਿੱਲੀ ਕੈਪੀਟਲਸ ਵਾਂਗ ਪੰਜਾਬ ਕਿੰਗਜ਼ ਦੀ ਟੀਮ ਵੀ ਅਜੇ ਤੱਕ ਖਿਤਾਬ ਨਹੀਂ ਜਿੱਤ ਸਕੀ ਹੈ। ਇਹ ਸਿਰਫ ਇੱਕ ਵਾਰ ਫਾਈਨਲ ਵਿੱਚ ਪਹੁੰਚਿਆ ਹੈ ਜਦੋਂ ਇਸਨੂੰ 2014 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਹਰਾਇਆ ਸੀ। ਇਸ ਤੋਂ ਬਾਅਦ, 2019 ਤੋਂ 2022 ਤੱਕ, ਟੀਮ ਲਗਾਤਾਰ ਚਾਰ ਸੀਜ਼ਨਾਂ ਤੱਕ ਛੇਵੇਂ ਸਥਾਨ ‘ਤੇ ਰਹੀ ਅਤੇ 2023 ਵਿੱਚ ਅੱਠਵੇਂ ਸਥਾਨ ‘ਤੇ ਖਿਸਕ ਗਈ। ਸ਼ਿਖਰ ਧਵਨ ਦੇ ਰੂਪ ‘ਚ ਪੰਜਾਬ ਕੋਲ ਇਕ ਅਜਿਹਾ ਕਪਤਾਨ ਹੈ ਜੋ ਰਾਸ਼ਟਰੀ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਆਪਣੀ ਯੋਗਤਾ ਸਾਬਤ ਕਰਨ ਲਈ ਬੇਤਾਬ ਹੈ।

Related Post