July 6, 2024 01:11:37
post

Jasbeer Singh

(Chief Editor)

National

ਘਰੋਂ ਟਿਊਸ਼ਨ ਪੜ੍ਹਨ ਨਿਕਲੇ 5 ਬੱਚੇ ਅਗਵਾ, ਦਿੱਲੀ ਵੇਚਣ ਦੀ ਸੀ ਤਿਆਰੀ, ਪਰ ਰੇਲਵੇ ਸਟੇਸ਼ਨ ਉਤੇ...

post-img

ਹਰਿਆਣਾ ਦੇ ਸੋਨੀਪਤ ਵਿਚ ਰਹਿਣ ਵਾਲੇ 4 ਤੋਂ 10 ਸਾਲ ਦੀ ਉਮਰ ਦੇ ਪੰਜ ਬੱਚੇ ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲੇ ਸਨ। ਉਹ ਘਰ ਤੋਂ ਕੁਝ ਦੂਰੀ ‘ਤੇ ਹੀ ਪਹੁੰਚੇ ਸਨ ਕਿ ਇਕ ਵਿਅਕਤੀ ਨੇ ਬੱਚਿਆਂ ਨੂੰ ਰੋਕ ਕੇ ਚਿਪਸ ਦਾ ਲਾਲਚ ਦਿੱਤਾ। ਚਿਪਸ ਦੇ ਲਾਲਚ ਵਿਚ ਇਹ ਬੱਚੇ ਉਸ ਵਿਅਕਤੀ ਨਾਲ ਤੁਰ ਪਏ। ਇਸ ਵਿਅਕਤੀ ਵੱਲੋਂ ਦਿੱਤੇ ਚਿਪਸ ਖਾ ਕੇ ਬੱਚਿਆਂ ਬੇਹੋਸ਼ ਹੋ ਗਏ, ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਉਹ ਦਿੱਲੀ ਦੇ ਨਰੇਲਾ ਰੇਲਵੇ ਸਟੇਸ਼ਨ ਉਤੇ ਸਨ।ਡੀਸੀਪੀ ਰੇਲਵੇ ਕੇਪੀਐਸ ਮਲਹੋਤਰਾ ਅਨੁਸਾਰ ਸੋਨੀਪਤ ਤੋਂ ਅਗਵਾ ਕੀਤੇ ਗਏ ਪੰਜ ਬੱਚੇ ਨਰੇਲਾ ਰੇਲਵੇ ਸਟੇਸ਼ਨ ‘ਤੇ ਅਗਵਾਕਾਰ ਨਾਲ ਪਲੇਟਫਾਰਮ ‘ਤੇ ਟਹਿਲ ਰਹੇ ਸਨ। ਉਦੋਂ ਰੇਲਵੇ ਸਟੇਸ਼ਨ ‘ਤੇ ਗਸ਼ਤ ਉਤੇ ਨਿਕਲੇ ਸਬ-ਇੰਸਪੈਕਟਰ ਪ੍ਰੀਤੀ ਸਿੰਘ, ਏਐੱਸਆਈ ਉਧਾਰ ਨਾਮਦੇਵ, ਏਐੱਸਆਈ ਜੈ ਸਿੰਘ ਅਤੇ ਹੋਮਗਾਰਡ ਰਾਕੇਸ਼ ਨੇ ਇਨ੍ਹਾਂ ਬੱਚਿਆਂ ਨੂੰ ਦੇਖਿਆ। ਇਨ੍ਹਾਂ ਬੱਚਿਆਂ ਨੂੰ ਸਕੂਲੀ ਬੈਗ ਲੈ ਕੇ ਜਾਂਦੇ ਦੇਖ ਪੁਲਿਸ ਟੀਮ ਨੂੰ ਸ਼ੱਕ ਹੋਇਆ, ਜਿਸ ਦੇ ਆਧਾਰ ‘ਤੇ ਉਨ੍ਹਾਂ ਨੇ ਬੱਚਿਆਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।ਪੁਲਿਸ ਟੀਮ ਨੂੰ ਬੱਚਿਆਂ ਨਾਲ ਗੱਲ ਕਰਦੇ ਦੇਖ ਇਹ ਵਿਅਕਤੀ ਡਰ ਗਿਆ ਅਤੇ ਮੌਕੇ ਤੋਂ ਭੱਜ ਗਿਆ। ਜਿਸ ਤੋਂ ਬਾਅਦ ਪੁਲਿਸ ਦਾ ਸ਼ੱਕ ਪੂਰੀ ਤਰ੍ਹਾਂ ਪੱਕਾ ਹੋ ਗਿਆ। ਗੱਲਬਾਤ ਦੌਰਾਨ ਬੱਚਿਆਂ ਨੇ ਪੁਲਿਸ ਟੀਮ ਨੂੰ ਦੱਸਿਆ ਕਿ ਉਹ ਦੁਪਹਿਰ ਸਮੇਂ ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲੇ ਸਨ, ਜਦੋਂ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਚਿਪਸ ਦਾ ਲਾਲਚ ਦੇ ਕੇ ਰੋਕ ਲਿਆ ਅਤੇ ਫਿਰ ਉਨ੍ਹਾਂ ਨੂੰ ਅਗਵਾ ਕਰਕੇ ਇੱਥੇ ਲੈ ਆਇਆ।ਡੀਸੀਪੀ ਕੇਪੀਐਸ ਮਲਹੋਤਰਾ ਨੇ ਦੱਸਿਆ ਕਿ ਬੱਚਿਆਂ ਦੇ ਬੈਗ ਵਿੱਚ ਮੌਜੂਦ ਨੋਟ ਬੁੱਕ ਦੀ ਮਦਦ ਨਾਲ ਬੱਚਿਆਂ ਦੇ ਸਕੂਲ ਦਾ ਪਤਾ ਲਗਾਇਆ ਗਿਆ ਅਤੇ ਫਿਰ ਉਸ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਕੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਇਹ ਸਾਰੇ ਬੱਚੇ ਸੋਨੀਪਤ ਦੇ ਕੁੰਡਲੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਸ਼ੇਰਸ਼ਾਹ ਦੇ ਰਹਿਣ ਵਾਲੇ ਹਨ। ਪ੍ਰਿੰਸੀਪਲ ਤੋਂ ਸੂਚਨਾ ਮਿਲਣ ਤੋਂ ਬਾਅਦ ਪੰਜਾਂ ਬੱਚਿਆਂ ਦੇ ਪਰਿਵਾਰ ਦਿੱਲੀ ਲਈ ਰਵਾਨਾ ਹੋ ਗਏ।ਪੁਲਿਸ ਨੇ ਅਗਵਾਕਾਰ ਨੂੰ ਕਾਬੂ ਕਰ ਲਿਆ ਹੈ। ਪੁੱਛਗਿੱਛ ਦੌਰਾਨ ਇਸ ਵਿਅਕਤੀ ਦੀ ਪਛਾਣ 22 ਸਾਲਾ ਸੇਤੂ ਵਰਮਾ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਅਗਵਾਕਾਰ ਸੇਤੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਗੋਕੁਲਬੇਟਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਰਾਮਪੁਰ ਰੁਹਿਲਾ ਦਾ ਰਹਿਣ ਵਾਲਾ ਹੈ। ਉਹ ਦਿੱਲੀ ਵਿੱਚ ਇੱਕ ਮੋਮਬੱਤੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਅਗਵਾ ਕਰਨ ਤੋਂ ਬਾਅਦ ਉਹ ਪੰਜ ਬੱਚਿਆਂ ਨੂੰ ਆਪਣੇ ਪਿੰਡ ਲੈ ਕੇ ਜਾ ਰਿਹਾ ਸੀ। ਪਿੰਡ ਪਹੁੰਚ ਕੇ ਉਹ ਇਨ੍ਹਾਂ ਬੱਚਿਆਂ ਨੂੰ ਵੇਚ ਕੇ ਮੋਟੀ ਰਕਮ ਕਮਾਉਣਾ ਚਾਹੁੰਦਾ ਸੀ।

Related Post