
ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਵਿਧਾਇਕ ਦੇਵ ਮਾਨ ਦੇ ਦਫਤਰ ਕੀਤਾ ਦੁੱਖ ਦਾ ਪ੍ਰਗਟਾਵਾ
- by Jasbeer Singh
- December 10, 2024

ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ ਵਿਧਾਇਕ ਦੇਵ ਮਾਨ ਦੇ ਦਫਤਰ ਕੀਤਾ ਦੁੱਖ ਦਾ ਪ੍ਰਗਟਾਵਾ -ਕਿਹਾ ਬਾਪੂ ਲਾਲ ਸਿੰਘ ਇੱਕ ਚਲਦੀ ਫਿਰਦੀ ਸੰਸਥਾ ਸਨ ਨਾਭਾ : ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵ ਮਾਨ ਨਾਲ ਉਨਾਂ ਦੇ ਦਫ਼ਤਰ ਨਾਭਾ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ । ਇਸ ਮੋਕੇ ਉਨਾ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਬਾਪੂ ਲਾਲ ਸਿੰਘ ਇੱਕ ਚਲਦੀ ਫਿਰਦੀ ਸੰਸਥਾ ਸਨ । ਉਹਨਾਂ ਕਿਹਾ ਕੀ ਦੇਵ ਮਾਨ ਜੀ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ ਤੇ ਮੇਰੇ ਭਰਾ ਹਨ ਮਾਤਾ ਪਿਤਾ ਦਾ ਚਲੇ ਜਾਣਾ ਅਜਿਹਾ ਘਾਟਾ ਹੈ ਜੋ ਕਦੇ ਨਹੀਂ ਪੂਰਾ ਆਉਣ ਵਾਲਾ ਅੱਜ ਇਸ ਦੁੱਖ ਦੀ ਘੜੀ ਵਿੱਚ ਮੈਂ ਆਪਣੇ ਪਰਿਵਾਰ ਵੱਲੋਂ ਵਿਧਾਇਕ ਦੇਵ ਮਾਨ ਅਤੇ ਉਸਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚਿਆ ਹਾਂ । ਇਸ ਮੌਕੇ ਤੇ ਵਿਧਾਇਕ ਦੇਵ ਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਧੰਨਵਾਦ ਕੀਤਾ ਸੰਧਵਾਂ ਜੀ ਅੱਜ ਆਪ ਚੱਲ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇਥੇ ਪਹੁੰਚੇ ਹਨ ਮੈਂ ਆਪਣੇ ਵੱਲੋਂ ਉਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਹਾਂ । ਇਸ ਮੌਕੇ ਮਨਦੀਪ ਕੌਰ ਚੀਮਾ ਡੀ. ਐਸ. ਪੀ. ਨਾਭਾ, ਜਸਵਿੰਦਰ ਸਿੰਘ ਐਸ. ਐਚ. ਓ. ਕੋਤਵਾਲੀ, ਸੁਖਦੇਵ ਮਾਨ,ਕਪਿਲ ਮਾਨ, ਸੁਖਦੇਵ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਨਾਭਾ, ਤੇਜਿੰਦਰ ਸਿੰਘ ਖਹਿਰਾ, ਅਮਨਦੀਪ ਸਿੰਘ ਸਰਪੰਚ ਕੋਟ ਕਲਾਂ, ਮਨਪ੍ਰੀਤ ਸਿੰਘ ਕਾਲੀਆ, ਬਲਜਿੰਦਰ ਸਿੰਘ ਬਨੇਰਾ, ਜਸਵੀਰ ਸਿੰਘ ਛਿੰਦਾ, ਸੁਖਵਿੰਦਰ ਸਿੰਘ ਦੁਲੱਦੀ, ਮਨਪ੍ਰੀਤ ਸਿੰਘ ਕਾਲੀਆ, ਸੁਖਦੀਪ ਸਿੰਘ ਖਹਿਰਾ, ਭੁਪਿੰਦਰ ਸਿੰਘ ਕੱਲਰਮਾਜਰੀ, ਮੇਜਰ ਸਿੰਘ ਤੁੰਗਾਂ, ਜਸਵਿੰਦਰ ਸਿੰਘ ਅੱਚਲ, ਗੱਗੀ ਬਨੇਰਾ ਅਤੇ ਵੱਡੀ ਗਿਣਤੀ ਵਿੱਚ ਹੋਰ ਆਹੁਦੇਦਾਰ ਮੌਜੂਦ ਸਨ ।