
ਨੈਸ਼ਨਲ ਪੰਚਾਇਤੀ ਰਾਜ ਦਿਵਸ ਮੌਕੇ ਕਰਵਾਈਆਂ ਗਈਆਂ ਸਪੈਸ਼ਲ ਗ੍ਰਾਮ ਸਭਾਵਾਂ
- by Jasbeer Singh
- April 24, 2025

ਨੈਸ਼ਨਲ ਪੰਚਾਇਤੀ ਰਾਜ ਦਿਵਸ ਮੌਕੇ ਕਰਵਾਈਆਂ ਗਈਆਂ ਸਪੈਸ਼ਲ ਗ੍ਰਾਮ ਸਭਾਵਾਂ ਪਟਿਆਲਾ 24 ਅਪ੍ਰੈਲ : ਪੰਜਾਬ ਸਰਕਾਰ, ਡਾਇਰੈਕਟਰ ,ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਚਾਇਤੀ ਰਾਜ ਵੱਲੋਂ ਹਰ ਸਾਲ ਦੀ ਤਰ੍ਹਾਂ 24 ਅਪ੍ਰੈਲ ਨੂੰ ਪੰਚਾਇਤੀ ਰਾਜ ਦਿਵਸ ਬੀ.ਡੀ.ਪੀ.ਓ. ਰਾਜਪੁਰਾ ਦੇ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਸਪੈਸ਼ਲ ਗ੍ਰਾਮ ਸਭਾਵਾਂ ਕਰਵਾਈਆਂ ਗਈਆਂ । ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਸਵਿੰਦਰ ਸਿੰਘ ਅਤੇ ਬੀ.ਡੀ.ਪੀ.ਓ. ਪਟਿਆਲਾ-ਕਮ-ਨੋਡਲ ਅਫਸਰ ਸ੍ਰ: ਸੁਖਵਿੰਦਰ ਸਿੰਘ ਟਿਵਾਣਾਂ ਨੇ ਦੱਸਿਆ ਕਿ ਇਹ ਦਿਵਸ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ , ਬਲਾਕਾਂ, ਗਰਾਮ, ਪੰਚਾਇਤਾਂ ਵਿੱਚ ਸਪੈਸ਼ਲ ਗਰਾਮ ਸਭਾਵਾਂ ਵਿੱਚ ਹਰ ਸਾਲ ਕਰਵਾਇਆ ਜਾਂਦਾ ਹੈ । ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਇਹਨਾਂ ਵੱਖ-ਵੱਖ ਸਮਾਗਮਾਂ ਵਿੱਚ ਗਰਾਮ ਸਭਾਵਾਂ ਵਿੱਚ ਵਧੀਆ ਕਾਰਗੁਜ਼ਾਰੀ ਵਾਲੀਆਂ ਪੰਚਾਇਤਾਂ, ਜਾਗਰੂਕਤਾ ਗਤੀਵਿਧੀਆਂ ਅਤੇ ਭਾਈਚਾਰਕ ਸਮੂਲੀਅਤ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਗਿਆ । ਇਸ ਦੌਰਾਨ ਅਧਿਕਾਰੀਆਂ ਨੇ ਪੰਚਾ ਸਰਪੰਚਾ ਦਾ ਸਨਮਾਨ ਕੀਤੀ ਅਤੇ ਨਵੇਂ ਡਿਜੀਟਲ ਪਲੇਟਫਾਰਮਾਂ ਜਿਵੇਂ ਈ-ਗਰਾਮਸਵਰਾਜ ਸਬੰਧੀ ਜਾਣਕਾਰੀ ਦਿੱਤੀ ਵੀ ਦਿੱਤੀ । ਇਸ ਮੌਕੇ ਬੀ ਡੀ.ਪੀ.ਓ. ਰਾਜਪੁਰਾ ਬਨਦੀਪ ਸਿੰਘ, ਸੁਪਰਡੰਟ ਨਵਨੀਤ ਕੁਮਾਰ, ਐਸ.ਈ.ਪੀ.ਓ. ਹਰਮਿੰਦਰ ਸਿੰਘ, ਐਡਵੋਕੇਟ ਆਤਮਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਪੰਚਾਇਤ ਸਕੱਤਰ/, ਸਰਪੰਚ/ਪੰਚ ਅਤੇ ਵਿਭਾਗਾਂ ਦੇ ਅਧਿਕਾਰੀ ਅਤੇ ਨੂਮਾਇੰਦੇ ਹਾਜਰ ਸਨ ।