post

Jasbeer Singh

(Chief Editor)

Punjab

ਰੱਖੜੀ ਦੇ ਮੱਦੇਨਜ਼ਰ ਚੱਲਣਗੀਆਂ ਸਪੈਸ਼ਲ ਟਰੇਨਾਂ

post-img

ਰੱਖੜੀ ਦੇ ਮੱਦੇਨਜ਼ਰ ਚੱਲਣਗੀਆਂ ਸਪੈਸ਼ਲ ਟਰੇਨਾਂ ਜਲੰਧਰ- ਰੱਖੜੀ ਦੇ ਮੱਦੇਨਜ਼ਰ 6 ਸਪੈਸ਼ਲ ਟਰੇਨਾਂ ਚੱਲਣਗੀਆਂ। ਇਨ੍ਹਾਂ ਵਿੱਚ ਸ਼ਾਮਲ ਹਨ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04087) ਕਟੜਾ 14 ਅਤੇ 16 ਅਗਸਤ ਨੂੰ ਅਤੇ (04088) ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸਪੈਸ਼ਲ 15 ਅਤੇ 17 ਅਗਸਤ ਨੂੰ ਨਵੀਂ ਦਿੱਲੀ ਤੋਂ ਚੱਲਣਗੀਆਂ। ਰੇਲ ਗੱਡੀਆਂ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਛਾਉਣੀ, ਲੁਧਿਆਣਾ, ਜਲੰਧਰ ਕੈਟ, ਪਠਾਨਕੋਟ, ਜੰਮੂਤਵੀ, ਸ਼ਹੀਦ ਕੈਪਟਨ ਤੁਸ਼ਾਰ ਮਹਾਜਨ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਖੇ ਦੋਵੇਂ ਦਿਸ਼ਾਵਾਂ ਵਿੱਚ ਰੁਕਣਗੀਆਂ। ਟਰੇਨ ਨੰਬਰ (04081) ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 15 ਅਗਸਤ ਨੂੰ ਚੱਲੇਗੀ ਅਤੇ (04082) ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ 16 ਅਗਸਤ ਨੂੰ ਚੱਲੇਗੀ। (04085) ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ 17 ਅਗਸਤ, (04086) ਕਟੜਾ-ਨਵੀਂ ਦਿੱਲੀ ਵਿਸ਼ੇਸ਼ 18 ਅਗਸਤ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਵਾਰਾਣਸੀ ਟਰੇਨ ਨੰਬਰ (04624) 11, 18 ਅਤੇ 25 ਅਗਸਤ, ਟਰੇਨ ਨੰਬਰ (04623) ਤੋਂ 13, 20 ਅਤੇ 27 ਅਗਸਤ ਨੂੰ ਚੱਲਣਗੀਆਂ।

Related Post