ਡਿਊਟੀ ਦੌਰਾਨ ਆਪਣੀ ਕਾਰ `ਚ ਸੁੱਤਾ ਹੋਇਆ ਪਾਏ ਜਾਣ ਤੇ ਐਸ. ਐਸ. ਪੀ. ਨੇ ਕੀਤਾ ਇੰਸਪੈਕਟਰ ਨੂੰ ਮੁਅੱਤਲ
- by Jasbeer Singh
- January 3, 2025
ਡਿਊਟੀ ਦੌਰਾਨ ਆਪਣੀ ਕਾਰ `ਚ ਸੁੱਤਾ ਹੋਇਆ ਪਾਏ ਜਾਣ ਤੇ ਐਸ. ਐਸ. ਪੀ. ਨੇ ਕੀਤਾ ਇੰਸਪੈਕਟਰ ਨੂੰ ਮੁਅੱਤਲ ਮੋਹਾਲੀ : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਚੈਕ ਪੋਸਟ `ਤੇ ਤਾਇਨਾਤ ਇਕ ਇੰਸਪੈਕਟਰ ਡਿਊਟੀ ਦੌਰਾਨ ਲਾਪਰਵਾਹੀ ਵਰਤਦੇ ਹੋਏ ਆਪਣੀ ਕਾਰ `ਚ ਸੁੱਤਾ ਹੋਇਆ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਐਸ. ਐਸ. ਪੀ. ਦੀਪਕ ਪਾਰੀਕ ਨੇ ਸਖ਼ਤ ਕਾਰਵਾਈ ਕਰਦਿਆਂ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ । ਇਹ ਕਾਰਵਾਈ ਅੱਜ ਤੜਕੇ 3 ਵਜੇ ਕੀਤੀ ਗਈ, ਜਦੋਂ ਐਸ. ਐਸ. ਪੀ. ਵੱਲੋਂ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਨਾਲ ਲੱਗਦੀਆਂ ਨਾਕੇਬੰਦੀਆਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ । ਇਸ ਦੌਰਾਨ ਪੁਲਸ ਲਾਈਨ `ਚ ਤਾਇਨਾਤ ਇੰਸਪੈਕਟਰ ਭੁਪਿੰਦਰ ਸਿੰਘ ਜੋ ਕਿ ਚੈਕਿੰਗ ਪੋਸਟ `ਤੇ ਤਾਇਨਾਤ ਸੀ, ਆਪਣੀ ਕਾਰ `ਚ ਸੁੱਤਾ ਪਿਆ ਮਿਲਿਆ । ਐਸ. ਐਸ. ਪੀ. ਨੇ ਕਿਹਾ ਕਿ ਡਿਊਟੀ ਵਿਚ ਅਜਿਹੀ ਅਣਗਹਿਲੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੁਲਸ ਮੁਲਾਜ਼ਮਾਂ ਨੂੰ ਸੁਚੇਤ ਰਹਿਣ ਅਤੇ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਹਨ ।
