post

Jasbeer Singh

(Chief Editor)

Punjab

ਭਾਰਤੀ ਰੇਲਵੇ ‘ਤੇ ਕਰ ਦਿੱਤੇ ਖੜ੍ਹੇ ਸਵਾਲ ,ਅੰਮ੍ਰਿਤਸਰ ਜਾ ਰਹੀ ਟ੍ਰੇਨ ਜਲੰਧਰ ਤੋਂ ਭਟਕ ਗਈ ਰਾਹ.....

post-img

ਪੰਜਾਬ :ਹਾਲਾਂਕਿ ਭਾਰਤੀ ਰੇਲਵੇ ਆਪਣੇ ਵਿਸ਼ਾਲ ਨੈੱਟਵਰਕ ਲਈ ਜਾਣਿਆ ਜਾਂਦਾ ਹੈ। ਪਰ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਭਾਰਤੀ ਰੇਲਵੇ ਲਈ ਕਾਫੀ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਇੱਕ ਵਾਰ ਫਿਰ ਭਾਰਤੀ ਰੇਲਵੇ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਈ।ਹੈਰਾਨੀ ਦੀ ਗੱਲ ਇਹ ਹੈ ਕਿ ਟਰੇਨ ਕਰੀਬ 30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਗਲਤ ਦਿਸ਼ਾ ਵੱਲ ਵਧਦੀ ਰਹੀ। ਨਕੋਦਰ ਜੰਕਸ਼ਨ ‘ਤੇ 30 ਮਿੰਟ ਬਾਅਦ ਡਰਾਈਵਰ ਨੂੰ ਹੋਸ਼ ਆਇਆ। ਫਿਰ ਇੰਜਣ ਨੂੰ ਬਦਲ ਦਿੱਤਾ ਗਿਆ ਅਤੇ ਰੇਲ ਗੱਡੀ ਨੂੰ ਵਾਪਸ ਲਿਆਂਦਾ ਗਿਆ। ਇਸ ਦੌਰਾਨ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਸਵਾਲ ਵੀ ਉਠਾਏ ਹਨ।

Related Post